ਵਿਸ਼ਵ ਯੁਵਾ ਸ਼ਤਰੰਜ ''ਚ ਪ੍ਰਗਨਨੰਧਾ ਕਰਨਗੇ ਅਗਵਾਈ

08/18/2019 12:41:44 PM

ਮੁੰਬਈ— ਦੁਨੀਆ ਦੇ ਦੂਜੇ ਯੁਵਾ ਗ੍ਰੈਂਡਮਾਸਟਰ ਪ੍ਰਗਨਨੰਧਾ ਆਰ. ਇੱਥੇ ਇਕ ਤੋਂ 13 ਅਕਤੂਬਰ ਤਕ ਚਲਣ ਵਾਲੀ ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਵਾਲੇ ਮੁਕਾਬਲੇਬਾਜ਼ਾਂ 'ਚ ਸ਼ਾਮਲ ਹੋਣਗੇ। ਟੂਰਨਾਮੈਂਟ 'ਚ 235 ਵਿਦੇਸ਼ੀ ਖਿਡਾਰੀ ਵੀ ਹਿੱਸਾ ਲੈਣਗੇ। ਸ਼ਨੀਵਾਰ ਨੂੰ ਪ੍ਰੈੱਸ ਕਾਨਫਰੰਸ 'ਚ ਟੂਰਨਾਮੈਂਟ ਨਿਰਦੇਸ਼ਕ ਰਵਿੰਦਰ ਡੋਂਗਰੇ ਨੇ ਕਿਹਾ, ''62 ਦੇਸ਼ਾਂ ਨੇ ਇਸ ਟੂਰਨਾਮੈਂਟ 'ਚ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ।

ਅਮਰੀਕਾ ਦਾ ਸਭ ਤੋਂ ਵੱਡਾ ਦਲ ਹੈ ਜਿਸ 'ਚ 40 ਖਿਡਾਰੀ ਹਨ। 6 ਗ੍ਰੈਂਡਮਾਸਟਰਾਂ ਨੇ ਹਿੱਸੇਦਾਰੀ ਦੀ ਪੁਸ਼ਟੀ ਕਰ ਦਿੱਤੀ ਹੈ।'' ਐਲਾਨ ਕੀਤਾ ਗਿਆ ਕਿ ਫਰਾਂਸ, ਅਮਰੀਕਾ, ਈਰਾਨ ਅਤੇ ਨਾਰਵੇ ਉਨ੍ਹਾਂ ਦੇਸ਼ਾਂ 'ਚ ਸ਼ਾਮਲ ਹਨ ਜਿਨ੍ਹਾਂ ਨੇ ਹਿੱਸਾ ਲੈਣ ਦੀ ਪੁਸ਼ਟੀ ਕਰ ਦਿੱਤੀ ਹੈ। ਮੇਜ਼ਬਾਨ ਦੇਸ਼ ਦੀ ਚੁਣੌਤੀ ਦੀ ਅਗਵਾਈ ਚੇਨਈ ਦੇ 14 ਸਾਲਾ ਪ੍ਰਗਨਨੰਧਾ ਕਰਨਗੇ। ਬਾਲਿਕਾ ਵਰਗ 'ਚ ਨਾਗੁਪਰ ਦੀ ਦਿਵਿਆ ਦੇਸ਼ਮੁਖ ਭਾਰਤੀ ਮੁਹਿੰਮ ਦੀ ਅਗਵਾਈ ਕਰੇਗੀ।

Tarsem Singh

This news is Content Editor Tarsem Singh