ਬੈਲਜੀਅਮ ਦੇ ਸਫਲ ਦੌਰੇ ਨਾਲ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਆਤਮਵਿਸ਼ਵਾਸ਼ ਵਧੇਗਾ : ਸ਼੍ਰੀਜੇਸ਼

08/30/2019 5:09:09 PM

ਨਵੀਂ ਦਿੱਲੀ— ਅਨੁਭਵੀ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਦਾ ਮੰਨਣਾ ਹੈ ਕਿ ਓਲੰਪਿਕ ਕੁਆਲੀਫਾਇਰ ਤੋਂ ਪਹਿਲਾਂ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਬੈਲਜੀਅਮ ਦੇ ਖਿਲਾਫ ਖੇਡਣ ਨਾਲ ਭਾਰਤੀ ਹਾਕੀ ਟੀਮ ਦਾ ਮਨੋਬਲ ਵਧੇਗਾ। ਭਾਰਤੀ ਟੀਮ ਨੇ ਹਾਲ ਹੀ ’ਚ ਟੋਕੀਓ ’ਚ ਓਲੰਪਿਕ ਟੈਸਟ ਟੂਰਨਾਮੈਂਟ ’ਚ ਨਿਊਜ਼ੀਲੈਂਡ ਨੂੰ ਹਰਾ ਕੇ ਖਿਤਾਬ ਜਿੱਤਿਆ। ਦੁਨੀਆ ਦੀ ਪੰਜਵੇਂ ਨੰਬਰ ਦੀ ਭਾਰਤੀ ਟੀਮ ਸਤੰਬਰ ’ਚ ਬੈਲਜੀਅਮ ਦਾ ਦੌਰਾ ਕਰੇਗੀ ਜਦਕਿ ਓਲੰਪਿਕ ਕੁਆਲੀਫਾਇਰ ਨਵੰਬਰ ’ਚ ਖੇਡੇ ਜਾਣੇ ਹਨ।

ਸ਼੍ਰੀਜੇਸ਼ ਨੇ ਕਿਹਾ, ‘‘ਬੈਲਜੀਅਮ ਦੌਰਾ ਕਾਫੀ ਅਹਿਮ ਹੈ। ਉਹ ਦੁਨੀਆ ਦੀ ਦੂਜੇ ਨੰਬਰ ਦੀ ਟੀਮ ਹੈ ਅਤੇ ਜੇਕਰ ਅਸੀਂ ਉਨ੍ਹਾਂ ਖਿਲਾਫ ਚੰਗਾ ਖੇਡ ਸਕੇ ਤਾਂ ਸਾਡਾ ਆਤਮਵਿਸ਼ਵਾਸ ਕਾਫੀ ਵਧੇਗਾ। ਉਮੀਦ ਹੈ ਕਿ ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ’ਤੇ ਹਰਾ ਸਕਾਂਗੇ।’’ ਉਨ੍ਹਾਂ ਨੇ ਓਲੰਪਿਕ ਟੈਸਟ ਟੂਰਨਾਮੈਂਟ ’ਚ ਮਿਲੀ ਸਫਲਤਾ ਦੇ ਬਾਰੇ ’ਚ ਕਿਹਾ, ‘‘ਪਿਛਲੇ ਕੁਝ ਮਹੀਨੇ ’ਚ ਟੀਮ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਓਲੰਪਿਕ ਟੈਸਟ ਟੂਰਨਾਮੈਂਟ ’ਚ ਮਿਲੀ ਸਫਲਤਾ ਨੇ ਸਾਬਤ ਕਰ ਦਿੱਤਾ ਹੈ ਕਿ ਸਾਡੀ ਬ੍ਰੈਂਚ ਸਟ੍ਰੈਂਥ ਵੀ ਸ਼ਾਨਦਾਰ ਹੈ। ਟੀਮ ’ਚ ਬਿਹਤਰੀਨ ਸੰਤੁਲਨ ਹੈ ਅਤੇ ਸਾਨੂੰ ਓਲੰਪਿਕ ਲਈ ਕੁਆਲੀਫਾਈ ਕਰਨ ਦਾ ਯਕੀਨ ਹੈ।’’

Tarsem Singh

This news is Content Editor Tarsem Singh