ਪਾਵਰਕਾਮ ਨੇ ਕੀਤਾ 42ਵੀਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ ਐਥਲੈਟਿਕਸ ਮੀਟ ''ਤੇ ਕਬਜ਼ਾ

11/28/2017 3:37:44 AM

ਪਟਿਆਲਾ— ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 63 ਅੰਕਾਂ ਨਾਲ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮ. ਦੀ ਟੀਮ ਨੇ 42ਵੀਂ ਆਲ ਇੰਡੀਆ ਇਲੈਕਟ੍ਰੀਸਿਟੀ ਸਪੋਰਟਸ ਕੰਟਰੋਲ ਬੋਰਡ ਐਥਲੈਟਿਕ ਮੀਟ ਦੇ ਜੇਤੂ ਦਾ ਖਿਤਾਬ ਜਿੱਤਿਆ। ਕਰਨਾਟਕ ਪਾਵਰ ਟ੍ਰਾਂਸਮਿਸ਼ਨ ਕਾਰਪੋਰੇਸ਼ਨ ਨੇ 21 ਅੰਕਾਂ ਨਾਲ ਦੂਜਾ ਤੇ ਆਂਧਰਾ ਪ੍ਰਦੇਸ਼ ਨੇ 13 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ।
ਇਸ ਦੌਰਾਨ ਸਾਹਿਬ ਸਿੰਘ ਬੈਸਟ ਖਿਡਾਰੀ ਐਲਾਨਿਆ ਗਿਆ। ਉਸ ਨੇ ਇਕ ਸੋਨ ਤੇ ਇਕ ਚਾਂਦੀ ਦਾ ਤਮਗਾ ਜਿੱਤ ਕੇ 13 ਅੰਕਾਂ ਨਾਲ ਇਹ ਐਵਾਰਡ ਜਿੱਤਿਆ।