IPL ਨਿਲਾਮੀ ''ਚ ਯੁਵਰਾਜ ਦੇ ਵਿਕਣ ਦੀ ਸੰਭਾਵਨਾ ਘੱਟ, ਇਹ ਹੈ ਕਾਰਨ

01/27/2018 9:17:16 AM

ਨਵੀਂ ਦਿੱਲੀ (ਬਿਊਰੋ)— ਇਕ ਸਮੇਂ ਆਈ.ਪੀ.ਐੱਲ. ਵਿਚ ਸਭ ਤੋਂ ਜ਼ਿਆਦਾ ਕੀਮਤ ਵਿਚ ਵਿਕੇ ਧਮਾਕੇਦਾਰ ਬੱਲੇਬਾਜ਼ ਯੁਵਰਾਜ ਸਿੰਘ ਦੀ ਖ਼ਰਾਬ ਫ਼ਾਰਮ ਦੇ ਕਾਰਨ ਅੱਜ ਹੋਣ ਵਾਲੀ ਆਈ.ਪੀ.ਐੱਲ. ਨਿਲਾਮੀ ਵਿਚ ਫਰੈਂਚਾਇਜੀਆਂ ਵਿਚ ਉਨ੍ਹਾਂ ਨੂੰ ਲੈ ਕੇ ਜ਼ਿਆਦਾ ਦਿਲਚਸਪੀ ਨਹੀਂ ਦਿੱਸ ਰਹੀ। ਭਾਰਤੀ ਟੀਮ ਨੂੰ 2007 ਵਿਚ ਖੇਡ ਦੇ ਛੋਟੇ ਪ੍ਰਾਰੂਪ ਵਿੱਚ ਚੈਂਪੀਅਨ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਯੁਵੀ ਦੀ ਮੌਜੂਦਾ ਫ਼ਾਰਮ ਨੂੰ ਟੀਮ ਮਾਲਕ ਨਜ਼ਰਅੰਦਾਜ ਨਹੀਂ ਕਰ ਸਕਦੇ। ਭਾਰਤੀ ਟੀਮ ਵਿਚ ਉਨ੍ਹਾਂ ਦੀ ਵਾਪਸੀ ਦੇ ਦਰਵਾਜੇ ਲੱਗਭੱਗ ਬੰਦ ਹੋ ਗਏ ਹਨ ਅਤੇ ਆਈ.ਪੀ.ਐਲ. ਦੀ ਜ਼ਿਆਦਾਤਰ ਫਰੈਂਚਾਇਜੀਆਂ ਉਨ੍ਹਾਂ ਦੇ ਲਈ ਬੋਲੀ ਲਗਾਉਣ ਦੀ ਹੋੜ ਵਿਚ ਸ਼ਾਮਲ ਹੋਣ ਦੀ ਸੰਭਾਵਨਾ ਘੱਟ ਹੈ। ਕਿਉਂਕਿ ਉਨ੍ਹਾਂ ਦੀ ਬੇਸ ਪ੍ਰਾਇਜ਼ ਜ਼ਿਆਦਾ ਹੈ। ਦੋ ਵਾਰ ਵਿਸ਼ਵ ਜੇਤੂ ਟੀਮ ਦੇ ਮੈਂਬਰ ਰਹੇ ਯੁਵਰਾਜ ਸਿੰਘ ਦਾ ਆਧਾਰ ਮੁੱਲ ਦੋ ਕਰੋੜ ਰੁਪਏ ਹੈ।

ਸਈਅਦ ਮੁਸ਼ਤਾਕ ਅਲੀ 'ਚ ਵੀ ਕੁਝ ਖਾਸ ਨਹੀਂ
ਸਈਅਦ ਮੁਸ਼ਤਾਕ ਅਲੀ ਟੀ20 ਟੂਰਨਾਮੈਂਟ ਵਿਚ ਯੁਵੀ ਨੇ ਸਿਰਫ 96 ਦੇ ਸਟਰਾਈਕ ਰੇਟ ਨਾਲ 216 ਗੇਂਦਾਂ ਵਿਚ 208 ਦੌੜਾਂ ਬਣਾਈਆਂ ਹਨ, ਜਿਸ ਵਿਚ ਅਜੇਤੂ 50 (40 ਗੇਂਦਾਂ), ਅਜੇਤੂ 35 (35 ਗੇਂਦਾਂ) , 8 (16 ਗੇਂਦਾਂ), 4 (8 ਗੇਂਦਾਂ), 21 (14 ਗੇਂਦਾਂ), 29 (25 ਗੇਂਦਾਂ), 40 (34 ਗੇਂਦਾਂ), 17 (33 ਗੇਂਦਾਂ) ਅਤੇ 4 (11 ਗੇਂਦਾਂ) ਦੌੜਾਂਲ ਦੀਆਂ ਪਾਰੀਆਂ ਸ਼ਾਮਲ ਹਨ। 

ਸਭ ਤੋਂ ਵੱਡਾ ਕਾਰਨ ਧੀਮੀ ਬੱਲੇਬਾਜ਼ੀ
ਉਨ੍ਹਾਂ ਲਈ ਇਸ ਤੋਂ ਵੀ ਜ਼ਿਆਦਾ ਬੁਰੀ ਗੱਲ ਇਹ ਹੈ ਕਿ ਉਨ੍ਹਾਂ ਨੇ ਜ਼ਿਆਦਾਤਰ ਮੌਕਿਆਂ ਉੱਤੇ ਚੌਥੇ ਨੰਬਰ ਉੱਤੇ ਬੱਲੇਬਾਜ਼ੀ ਕੀਤੀ ਅਤੇ ਕਦੇ ਅਜਿਹਾ ਨਹੀਂ ਲੱਗਾ ਕਿ ਖੇਡ ਉੱਤੇ ਉਨ੍ਹਾਂ ਦਾ ਕਾਬੂ ਹੈ।ਪੰਜਾਬ  ਦੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਣ ਦਾ ਇਕ ਕਾਰਨ ਉਨ੍ਹਾਂ ਦੀ ਹੌਲੀ ਬੱਲੇਬਾਜ਼ੀ ਨੂੰ ਵੀ ਦੱਸਿਆ ਜਾ ਰਿਹਾ ਹੈ। ਇਸ ਮੁੱਦੇ ਉੱਤੇ ਫਰੈਂਚਾਇਜੀ ਟੀਮਾਂ ਆਧਿਕਾਰਕ ਤੌਰ ਉੱਤੇ ਕੁੱਝ ਨਹੀਂ ਬੋਲ ਰਹੀਆਂ ਹਨ ਪਰ ਇਹ ਪਤਾ ਲੱਗਾ ਹੈ ਕਿ ਯੁਵਰਾਜ ਦਾ ਭਵਿੱਖ ਇਸ ਗੱਲ ਉੱਤੇ ਵੀ ਨਿਰਭਰ ਕਰੇਗਾ ਕਿ ਨਿਲਾਮੀ ਪ੍ਰਕਿਰਿਆ ਵਿਚ ਉਨ੍ਹਾਂ ਨੂੰ ਕਿਸ ਪੂਲ ਵਿਚ ਰੱਖਿਆ ਜਾਵੇਗਾ।