ਪੂਨੀਆ ਤੇ ਵਲਾਰਿਵਨ ਸਰਵਸ੍ਰੇਸ਼ਠ ਖਿਡਾਰੀ, ਮੋਨਾ ਨੂੰ ਸਰਵਸ੍ਰੇਸ਼ਠ ਖੇਡ ਪੱਤਰਕਾਰ ਦਾ ਐਵਾਰਡ

12/10/2020 2:36:56 AM

ਨਵੀਂ ਦਿੱਲੀ– ਟੋਕੀਓ ਓਲੰਪਿਕ ਦਾ ਕੋਟਾ ਹਾਸਲ ਕਰ ਚੁੱਕੇ ਪਹਿਲਵਾਨ ਬਜਰੰਗ ਪੂਨੀਆ ਤੇ ਨੌਜਵਾਨ ਨਿਸ਼ਾਨੇਬਾਜ਼ ਐਲਾਵੇਨਿਲ ਵਾਲਰਿਵਨ ਨੂੰ ਭਾਰਤੀ ਵਪਾਰ ਤੇ ਉਦਯੋਗ ਫੈੱਡਰੇਸ਼ਨ (ਫਿੱਕੀ) 'ਇੰਡੀਆ ਸਪੋਰਟਸ ਐਵਾਰਡ-2020' ਵਿਚ ਇਸ ਸਾਲ ਦਾ ਸਰਵਸ੍ਰੇਸ਼ਠ ਖਿਡਾਰੀ ਜਦਕਿ ਪੀ. ਟੀ. ਆਈ.-ਭਾਸ਼ਾ ਦੀ ਮੋਨਾ ਪਾਰਥਾਸਾਰਥੀ ਨੂੰ ਸਾਲ ਦਾ ਸਰਵਸ੍ਰੇਸ਼ਠ ਖੇਡ ਪੱਤਰਕਾਰ ਚੁਣਿਆ ਗਿਆ ਹੈ। ਇਸ ਪੁਰਸਕਾਰ ਸਮਾਰੋਹ ਦਾ ਅਯੋਜਨ '10ਵੇਂ ਵਿਸ਼ਵ ਪੱਧਰੀ ਖੇਡ ਸ਼ਿਖਰ ਸੰਮੇਲਨ : ਫਿੱਕੀ ਟੀ. ਯੂ. ਆਰ. ਐੱਫ. 2020' ਦੇ ਮੌਕੇ 'ਤੇ ਆਨਲਾਈਨ ਕੀਤਾ ਗਿਆ ਸੀ। ਜੇਤੂਆਂ ਦੀ ਚੋਣ ਪਿਛਲੇ ਇਕ ਸਾਲ (2019-20) ਦੇ ਪ੍ਰਦਰਸ਼ਨ ਤੇ ਯੋਗਦਾਨ ਨੂੰ ਧਿਆਨ ਵਿਚ ਰੱਖ ਕੇ ਕੀਤੀ ਗਈ।


ਨੋਟ- ਪੂਨੀਆ ਤੇ ਵਲਾਰਿਵਨ ਸਰਵਸ੍ਰੇਸ਼ਠ ਖਿਡਾਰੀ, ਮੋਨਾ ਨੂੰ ਸਰਵਸ੍ਰੇਸ਼ਠ ਖੇਡ ਪੱਤਰਕਾਰ ਦਾ ਐਵਾਰਡ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News