ਪੋਲੈਂਡ ਤੇ ਰੂਸ ਨੇ ਯੂਰੋ 2020 ਲਈ ਕੁਆਲੀਫਾਈ ਕੀਤਾ

10/15/2019 9:56:01 AM

ਸਪੋਰਸਟ ਡੈਸਕ— ਪੋਲੈਂਡ ਤੇ ਰੂਸ ਨੇ ਉੱਤਰੀ ਮਕਦੂਨੀਆ ਤੇ ਸਾਈਪ੍ਰਸ ਨੂੰ ਹਰਾ ਕੇ ਯੂਰੋ 2020 ਫੁੱਟਬਾਲ ਚੈਂਪੀਅਨਸ਼ਿਪ ਲਈ ਕੁਆਲੀਫਾਈ ਕਰ ਲਿਆ, ਜਦਕਿ ਜਰਮਨੀ ਤੇ ਨੀਦਰਲੈਂਡ ਇਸ ਦੇ ਨੇੜੇ ਪਹੁੰਚ ਗਏ ਹਨ। ਰੂਸ ਨੇ 10 ਖਿਡਾਰੀਆਂ ਤਕ ਸਿਮਟੇ ਸਾਈਪ੍ਰਸ ਨੂੰ 5-0 ਨਾਲ ਹਰਾਇਆ, ਜਦਕਿ ਪੋਲੈਂਡ ਨੇ ਉੱਤਰੀ ਮਕਦੂਨੀਆ ਨੂੰ 2-0 ਨਾਲ ਹਰਾਇਆ।

ਰੂਸ ਨੇ ਗਰੁੱਪ-ਆਈ ਤੋਂ ਕੁਆਲੀਫਾਈ ਕਰਨ ਲਈ ਸਿਰਫ ਨਿਕੋਸ਼ੀਆ ਵਿਰੁੱਧ ਹਾਰ ਨੂੰ ਟਾਲਣਾ ਸੀ। ਇਸ ਗਰੁੱਪ ਤੋਂ ਬੈਲਜੀਅਮ ਪਹਿਲਾਂ ਹੀ ਕੁਆਲੀਫਾਈ ਕਰ ਚੁੱਕਾ ਹੈ, ਜਿਸ ਨੇ ਕਜ਼ਾਕਿਸਤਾਨ ਨੂੰ 2-0 ਨਾਲ ਹਰਾਇਆ। ਯੂਰੋ ਚੈਂਪੀਅਨਸ਼ਿਪ ਫਾਈਨਲ ਅਗਲੇ ਸਾਲ 12 ਜੂਨ ਤੋਂ ਸ਼ੁਰੂ ਹੋਵੇਗੀ ਤੇ 12 ਵੱਖ-ਵੱਖ ਸਥਾਨਾਂ 'ਤੇ ਖੇਡੀ ਜਾਵੇਗੀ। ਜਰਮਨੀ ਗਰੁੱਪ-ਸੀ ਵਿਚ ਚੋਟੀ 'ਤੇ ਹੈ, ਜਿਸ ਨੇ ਬੇਲਾਰੂਸ ਨੂੰ 2-1 ਨਾਲ ਹਰਾਇਆ। ਨੀਦਰਲੈਂਡ ਨੇ ਉੱਤਰੀ ਆਇਰਲੈਂਡ ਨੂੰ 3-1 ਨਾਲ ਹਰਾਇਆ।