ਪੀ. ਐੱਮ ਮੋਦੀ ਨੇ ਦਿੱਤੀ ਭਾਵਿਨਾਬੇਨ ਪਟੇਲ ਨੂੰ ਵਧਾਈ, ਕਿਹਾ- ਤੁਹਾਡੀ ਉਪਲੱਬਧੀ ਨੇ ਪੂਰੇ ਦੇਸ਼ ਨੂੰ ਕੀਤਾ ਪ੍ਰੇਰਿਤ

08/28/2021 7:09:53 PM

ਨਵੀਂ ਦਿੱਲੀ- ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕਸ ਫ਼ਾਈਨਲ 'ਚ ਪੁੱਜੀ ਟੇਬਲ ਟੈਨਿਸ ਖਿਡਾਰੀ ਭਾਵਿਨਾਬੇਨ ਪਟੇਲ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਦੀ ਉਪਲੱਬਧੀਆਂ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ਪਟੇਲ ਨੇ ਦੁਨੀਆ ਦੀ ਤੀਜੇ ਨੰਬਰ ਦੀ ਚੀਨੀ ਖਿਡਾਰੀ ਨੂੰ ਹਰਾ ਕੇ ਪੈਰਾਲੰਪਿਕ ਫ਼ਾਈਨਲ 'ਚ ਪ੍ਰਵੇਸ਼ ਕੀਤਾ ਹੈ ਤੇ ਉਹ ਇਹ ਕਮਾਲ ਕਰਨ ਵਾਲੀ ਪਹਿਲੀ ਭਾਰਤੀ ਪੈਰਾ ਟੇਬਲ ਟੈਨਿਸ ਖਿਡਾਰੀ ਹੈ।

ਮੋਦੀ ਨੇ ਟਵੀਟ ਕੀਤਾ, '' ਭਾਵਿਨਾ ਪਟੇਲ ਨੂੰ ਵਧਾਈ। ਤੁਸੀਂ ਸ਼ਾਨਦਾਰ ਖੇਡ ਦਿਖਾਈ। ਪੂਰਾ ਦੇਸ਼ ਤੁਹਾਡੀ ਸਫ਼ਲਤਾ ਲਈ ਪ੍ਰਾਰਥਨਾ ਕਰ ਰਿਹਾ ਹੈ ਤੇ ਕਲ ਤੁਹਾਡੀ ਹੌਸਲਾਆਫ਼ਜਾਈ ਕਰੇਗਾ। ਬਿਨਾ ਕਿਸੇ ਦਬਾਅ ਦੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੋ । ਤੁਹਾਡੀ ਉਪਲੱਬਧੀਆਂ ਤੋਂ ਪੂਰਾ ਦੇਸ਼ ਪ੍ਰੇਰਿਤ ਹੋਵੇਗਾ।''

Tarsem Singh

This news is Content Editor Tarsem Singh