ਰਾਸ਼ਟਰਮੰਡਲ ਖੇਡਾਂ 'ਚ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੇ ਭਾਰਤੀ ਦਲ ਨਾਲ PM ਮੋਦੀ ਨੇ ਕੀਤੀ ਮੁਲਾਕਾਤ

08/13/2022 5:46:30 PM

ਨਵੀਂ ਦਿੱਲੀ (ਏਜੰਸੀ)- ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ 61 ਤਮਗੇ ਜਿੱਤ ਕੇ ਵਾਪਸੀ ਕਰਨ ਵਾਲੇ ਭਾਰਤੀ ਦਲ ਨੂੰ ਵਧਾਈ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕਿਹਾ ਕਿ ਦੇਸ਼ ਖਿਡਾਰੀਆਂ ਦੀ ਸਖ਼ਤ ਮਿਹਨਤ ਨਾਲ ਪ੍ਰੇਰਨਾਦਾਇਕ ਪ੍ਰਾਪਤੀ ਨਾਲ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਪੀ.ਐੱਮ. ਮੋਦੀ ਨੇ ਆਪਣੀ ਰਿਹਾਇਸ਼ 'ਤੇ ਭਾਰਤੀ ਦਲ ਦੀ ਮੇਜ਼ਬਾਨੀ ਕੀਤੀ। ਭਾਰਤੀ ਖਿਡਾਰੀਆਂ ਨੇ ਬਰਮਿੰਘਮ ਖੇਡਾਂ ਵਿੱਚ 22 ਸੋਨ, 16 ਚਾਂਦੀ ਅਤੇ 23 ਕਾਂਸੀ ਸਮੇਤ 61 ਤਮਗੇ ਜਿੱਤੇ।

ਇਹ ਵੀ ਪੜ੍ਹੋ: ਪਟਿਆਲਾ ਦੇ ਉਦੈਵੀਰ ਨੇ ਸਿਰਜਿਆ ਇਤਿਹਾਸ, ਤਲਵਾਰਬਾਜ਼ੀ ਚੈਪੀਅਨਸ਼ਿਪ 'ਚ ਜਿੱਤੇ 2 ਸੋਨ ਤਮਗੇ

PunjabKesari

ਖਿਡਾਰੀਆਂ ਨੂੰ ਸੰਬੋਧਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, 'ਤੁਸੀਂ ਸਾਰੇ ਉੱਥੇ ਮੁਕਾਬਲਾ ਕਰ ਰਹੇ ਸੀ ਪਰ ਸਮੇਂ ਦਾ ਅੰਤਰ ਹੋਣ ਕਾਰਨ ਕਰੋੜਾਂ ਭਾਰਤੀ ਭਾਰਤ 'ਚ ਰਾਤ ਨੂੰ ਜਾਗ ਰਹੇ ਸਨ। ਦੇਰ ਰਾਤ ਤੱਕ ਦੇਸ਼ ਵਾਸੀਆਂ ਦੀਆਂ ਨਜ਼ਰਾਂ ਤੁਹਾਡੀ ਹਰ ਕਾਰਵਾਈ 'ਤੇ ਟਿਕੀਆਂ ਹੋਈਆਂ ਸਨ। ਬਹੁਤ ਸਾਰੇ ਲੋਕ ਅਲਾਰਮ ਲਗਾ ਕੇ ਸੌਂਦੇ ਸਨ ਤਾਂ ਜੋ ਉਹ ਤੁਹਾਡੇ ਪ੍ਰਦਰਸ਼ਨ ਦਾ ਅਪਡੇਟ ਲੈ ਸਕਣ। ਖੇਡਾਂ ਪ੍ਰਤੀ ਇਸ ਰੁਚੀ ਨੂੰ ਪ੍ਰਫੁੱਲਤ ਕਰਨ ਵਿੱਚ ਤੁਹਾਡੀ ਸਾਰਿਆਂ ਦੀ ਵੱਡੀ ਭੂਮਿਕਾ ਹੈ ਅਤੇ ਇਸ ਲਈ ਤੁਸੀਂ ਸਾਰੇ ਵਧਾਈ ਦੇ ਹੱਕਦਾਰ ਹੋ।' ਉਨ੍ਹਾਂ ਕਿਹਾ, 'ਇਸ ਵਾਰ ਸਾਡੇ ਪ੍ਰਦਰਸ਼ਨ ਦਾ ਇਮਾਨਦਾਰ ਮੁਲਾਂਕਣ ਸਿਰਫ਼ ਮੈਡਲਾਂ ਦੀ ਗਿਣਤੀ ਨਾਲ ਸੰਭਵ ਨਹੀਂ ਹੈ। ਸਾਡੇ ਕਈ ਖਿਡਾਰੀ ਇਸ ਵਾਰ ਕਰੀਬੀ ਮੈਚ ਖੇਡਦੇ ਨਜ਼ਰ ਆਏ ਅਤੇ ਇਹ ਵੀ ਕਿਸੇ ਤਮਗੇ ਤੋਂ ਘੱਟ ਨਹੀਂ। ਪੁਆਇੰਟ ਇੱਕ ਸਕਿੰਟ ਦਾ ਅੰਤਰ ਰਹਿ ਗਿਆ ਹੋਵੇਗਾ ਪਰ ਅਸੀਂ ਉਸ ਨੂੰ ਵੀ ਕਵਰ ਕਰਾਂਗੇ, ਕਿਉਂਕਿ ਇਹ ਮੇਰਾ ਤੁਹਾਡੇ 'ਤੇ ਵਿਸ਼ਵਾਸ ਹੈ।' ਉਨ੍ਹਾਂ ਕਿਹਾ, 'ਅਸੀਂ ਉਨ੍ਹਾਂ ਖੇਡਾਂ ਨੂੰ ਮਜ਼ਬੂਤ ​​ਕਰ ਰਹੇ ਹਾਂ ਜੋ ਸਾਡੀ ਤਾਕਤ ਰਹੀਆਂ ਹਨ। ਅਸੀਂ ਨਵੀਆਂ ਖੇਡਾਂ ਵਿੱਚ ਵੀ ਆਪਣੀ ਪਛਾਣ ਬਣਾ ਰਹੇ ਹਾਂ। ਹਾਕੀ ਵਿੱਚ ਜਿਸ ਤਰ੍ਹਾਂ ਅਸੀਂ ਆਪਣੀ ਵਿਰਾਸਤ ਨੂੰ ਮੁੜ ਸੰਭਾਲ ਰਹੇ ਹਾਂ, ਉਸ ਲਈ ਮੈਂ ਦੋਵਾਂ ਟੀਮਾਂ ਦੀ ਕੋਸ਼ਿਸ਼, ਸਖ਼ਤ ਮਿਹਨਤ ਅਤੇ ਮਿਜਾਜ਼ ਦੀ ਸ਼ਲਾਘਾ ਕਰਦਾ ਹਾਂ।'

ਇਹ ਵੀ ਪੜ੍ਹੋਂ: 'ਮੇਰਾ ਪਿੱਛਾ ਛੱਡੋ ਭੈਣ' ਵਾਲੇ ਬਿਆਨ 'ਤੇ ਉਰਵਸ਼ੀ ਰੌਤੇਲਾ ਦਾ ਪਲਟਵਾਰ, ਰਿਸ਼ਭ ਪੰਤ ਨੂੰ ਕਿਹਾ- ਛੋਟੇ ...

PunjabKesari

ਪ੍ਰਧਾਨ ਮੰਤਰੀ ਨੇ ਕਿਹਾ, 'ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਅਸੀਂ ਚਾਰ ਨਵੀਆਂ ਖੇਡਾਂ ਵਿੱਚ ਜਿੱਤਣ ਦਾ ਨਵਾਂ ਰਸਤਾ ਬਣਾਇਆ ਹੈ। ਲਾਅਨ ਬਾਲਸ ਤੋਂ ਲੈ ਕੇ ਐਥਲੈਟਿਕਸ ਤੱਕ ਬੇਮਿਸਾਲ ਪ੍ਰਦਰਸ਼ਨ ਕੀਤਾ ਹੈ, ਜਿਸ ਨਾਲ ਨੌਜਵਾਨਾਂ ਦੀ ਨਵੀਂ ਖੇਡਾਂ ਪ੍ਰਤੀ ਰੁਚੀ ਵਧ ਰਹੀ ਹੈ। ਇਸੇ ਤਰ੍ਹਾਂ ਸਾਨੂੰ ਨਵੀਆਂ ਖੇਡਾਂ ਵਿੱਚ ਆਪਣਾ ਪ੍ਰਦਰਸ਼ਨ ਸੁਧਾਰਦੇ ਰਹਿਣਾ ਹੋਵੇਗਾ। ਸਾਰੇ ਸੀਨੀਅਰ ਖਿਡਾਰੀਆਂ ਨੇ ਉਮੀਦ ਮੁਤਾਬਕ ਲੀਡ ਕੀਤਾ ਅਤੇ ਨੌਜਵਾਨਾਂ ਨੇ ਤਾਂ ਕਮਾਲ ਕਰ ਦਿੱਤਾ। ਮੇਰੀ ਖੇਡਾਂ ਤੋਂ ਪਹਿਲਾਂ ਜਿਨ੍ਹਾਂ ਨੌਜਵਾਨਾਂ ਨਾਲ ਗੱਲ ਹੋਈ ਸੀ, ਉਨ੍ਹਾਂ ਨੇ ਆਪਣਾ ਵਾਅਦਾ ਨਿਭਾਇਆ।' ਪ੍ਰਧਾਨ ਮੰਤਰੀ ਨੇ ਕਿਹਾ, 'ਮੈਨੂੰ ਖੁਸ਼ੀ ਹੈ ਕਿ ਤੁਸੀਂ ਪਰਿਵਾਰ ਦੇ ਮੈਂਬਰ ਵਜੋਂ ਮੇਰੇ ਨਿਵਾਸ 'ਤੇ ਆਉਣ ਲਈ ਸਮਾਂ ਕੱਢਿਆ। ਜਿਵੇਂ ਹਰ ਭਾਰਤੀ ਨੂੰ ਤੁਹਾਡੀ ਪ੍ਰਾਪਤੀ ਦੀ ਸਫਲਤਾ ਨਾਲ ਤੁਹਾਡੇ ਨਾਲ ਜੁੜਨ 'ਤੇ ਮਾਣ ਹੈ, ਮੈਨੂੰ ਵੀ ਮਾਣ ਹੈ। ਦੋ ਦਿਨ ਬਾਅਦ ਦੇਸ਼ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਜਾ ਰਹੇ ਹਨ। ਇਹ ਮਾਣ ਵਾਲੀ ਗੱਲ ਹੈ ਕਿ ਤੁਹਾਡੇ ਸਾਰਿਆਂ ਦੀ ਮਿਹਨਤ ਸਦਕਾ ਦੇਸ਼ ਇੱਕ ਪ੍ਰੇਰਨਾਦਾਇਕ ਪ੍ਰਾਪਤੀ ਨਾਲ ਆਜ਼ਾਦੀ ਦੇ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਰਿਹਾ ਹੈ।'

ਇਹ ਵੀ ਪੜ੍ਹੋਂ: 'ਬਾਡੀ ਬਿਲਡਰ' ਕਟਾਰੀਆ ਦੀ ਜਹਾਜ਼ 'ਚ ਸਿਗਰਟ ਪੀਂਦੇ ਹੋਏ ਦੀ ਵੀਡੀਓ ਵਾਇਰਲ, ਹੋ ਸਕਦੀ ਹੈ ਵੱਡੀ ਕਾਰਵਾਈ

PunjabKesari

ਉਨ੍ਹਾਂ ਨੇ ਮਾਮੱਲਾਪੁਰਮ ਵਿੱਚ ਆਯੋਜਿਤ ਸ਼ਤਰੰਜ ਓਲੰਪੀਆਡ ਦੇ ਖਿਡਾਰੀਆਂ ਅਤੇ ਤਮਗਾ ਜੇਤੂਆਂ ਨੂੰ ਵਧਾਈ ਦਿੰਦੇ ਹੋਏ ਕਿਹਾ, 'ਪਿਛਲੇ ਕੁਝ ਹਫਤਿਆਂ ਵਿੱਚ ਦੇਸ਼ ਨੇ ਖੇਡਾਂ ਦੇ ਖੇਤਰ ਵਿੱਚ ਦੋ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਰਾਸ਼ਟਰਮੰਡਲ ਖੇਡਾਂ ਵਿੱਚ ਇਤਿਹਾਸਕ ਪ੍ਰਦਰਸ਼ਨ ਨਾਲ ਦੇਸ਼ ਨੇ ਪਹਿਲੀ ਵਾਰ ਸ਼ਤਰੰਜ ਓਲੰਪੀਆਡ ਦਾ ਸਫ਼ਲਤਾਪੂਰਵਕ ਆਯੋਜਨ ਕੀਤਾ ਅਤੇ ਆਪਣੀ ਅਮੀਰ ਪਰੰਪਰਾ ਨੂੰ ਕਾਇਮ ਰੱਖਦਿਆਂ ਇਸ ਖੇਡ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਜਾਰੀ ਰੱਖਿਆ। ਮੈਂ ਇਸ ਮੌਕੇ 'ਤੇ ਸ਼ਤਰੰਜ ਓਲੰਪੀਆਡ 'ਚ ਭਾਗ ਲੈਣ ਵਾਲੇ ਸਾਰੇ ਖਿਡਾਰੀਆਂ ਅਤੇ ਸਾਰੇ ਮੈਡਲ ਜੇਤੂਆਂ ਨੂੰ ਵੀ ਵਧਾਈ ਦਿੰਦਾ ਹਾਂ।'

PunjabKesari

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, 'ਰਾਸ਼ਟਰਮੰਡਲ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਵਾਪਸ ਆ ਕੇ ਅਸੀਂ ਇਕੱਠੇ ਜਿੱਤ ਦਾ ਜਸ਼ਨ ਮਨਾਵਾਂਗੇ। ਮੈਨੂੰ ਵਿਸ਼ਵਾਸ ਸੀ ਕਿ ਤੁਸੀਂ ਜਿੱਤ ਕੇ ਆਓਗੇ। ਮੇਰਾ ਮੈਨੇਜਮੈਂਟ ਵੀ ਸੀ ਕਿ ਜਿੰਨਾ ਮਰਜ਼ੀ ਰੁੱਝਿਆ ਹੋਵਾ, ਮੈਂ ਇਹ ਜਿੱਤ ਦਾ ਜਸ਼ਨ ਤੁਹਾਡੇ ਨਾਲ ਮਨਾਵਾਂਗਾ। ਅੱਜ ਇਹ ਜਿੱਤ ਦੇ ਜਸ਼ਨ ਦਾ ਹੀ ਮੌਕਾ ਹੈ।' ਉਨ੍ਹਾਂ ਕਿਹਾ, 'ਹੁਣ ਤੁਹਾਡੇ ਨਾਲ ਗੱਲ ਕਰਦੇ ਹੋਏ ਮੈਂ ਤੁਹਾਡਾ ਆਤਮ ਵਿਸ਼ਵਾਸ ਅਤੇ ਹੌਂਸਲਾ ਦੇਖਿਆ ਅਤੇ ਇਹੀ ਤੁਹਾਡੀ ਪਛਾਣ ਹੈ। ਜਿਨ੍ਹਾਂ ਨੇ ਤਮਗੇ ਜਿੱਤੇ ਅਤੇ ਜਿਹੜੇ ਅੱਗੇ ਜਾ ਕੇ ਤਮਗੇ ਜਿੱਤਣ ਵਾਲੇ ਹਨ, ਉਹ ਵੀ ਅੱਜ ਪ੍ਰਸ਼ੰਸਾ ਦੇ ਪਾਤਰ ਹਨ।' ਇਸ ਸਮਾਰੋਹ ਵਿਚ ਰਾਸ਼ਟਰਮੰਡਲ ਖੇਡਾਂ ਤੋਂ ਵਾਪਸ ਪਰਤੇ ਜ਼ਿਆਦਾਤਰ ਖਿਡਾਰੀਆਂ ਅਤੇ ਕੋਚਾਂ ਨੇ ਹਿੱਸਾ ਲਿਆ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News