PM ਮੋਦੀ ਨੇ ਹਿਮਾ ਦਾਸ, ਏਕਤਾ, ਯੋਗੇਸ਼ ਅਤੇ ਸੁੰਦਰ ਸਿੰਘ ਨੂੰ ਦਿੱਤੀਆਂ ਸ਼ੁਭਕਾਮਨਾਵਾਂ

07/29/2018 3:44:19 PM

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਤਰਰਾਸ਼ਟਰੀ ਪੱਧਰ 'ਤੇ ਤਮਗਾ ਜੇਤੂ ਹਿਮਾ ਦਾਸ, ਏਕਤਾ ਭਿਆਨ, ਯੋਗੇਸ਼ ਕਠੁਨਿਆ, ਸੁੰਦਰ ਸਿੰਘ ਦੀ ਉਪਲੱਬਧੀਆਂ ਦਾ ਜ਼ਿਕਰ ਕਰਦੇ ਹੋਏ ਅੱਜ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਅਕਾਸ਼ਵਾਣੀ 'ਤੇ ਪ੍ਰਸਾਰਿਤ 'ਮਨ ਕੀ ਬਾਤ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨੇ ਕਿਹਾ, '' ਅਜੇ ਕੁਝ ਹੀ ਦਿਨ ਪਹਿਲਾਂ ਫਿਨਲੈਂਡ 'ਚ ਚਲ ਰਹੀ ਜੂਨੀਅਰ ਅੰਡਰ-20 ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ 400 ਮੀਟਰ ਦੀ ਦੌੜ 'ਚ ਭਾਰਤ ਦੀ ਬਹਾਦਰ ਲੜਕੀ ਅਤੇ ਕਿਸਾਨ ਦੀ ਧੀ ਹਿਮਾ ਦਾਸ ਨੇ ਸੋਨ ਤਮਗਾ ਜਿੱਤ ਕੇ ਇਤਿਹਾਸ ਬਣਾਇਆ ਹੈ। ਉਨ੍ਹਾਂ ਕਿਹਾ, '' ਦੇਸ਼ ਦੀ ਇਕ ਹੋਰ ਧੀ ਨੇ ਭਿਆਨ ਨੇ ਮੇਰੇ ਪੱਤਰ ਦੇ ਜਵਾਬ 'ਚ ਇੰਡੋਨੇਸ਼ੀਆ ਤੋਂ ਮੈਨੂੰ ਈ-ਮੇਲ ਕੀਤਾ। ਅਜੇ ਉਹ ਉਥੇ ਏਸ਼ੀਆਈ ਖੇਡਾਂ ਦੀ ਤਿਆਰੀ ਕਰ ਰਹੀ ਹੈ। ਮੋਦੀ ਨੇ ਕਿਹਾ, '' ਭਿਆਨ ਈ-ਮੇਲ 'ਚ ਲਿਖਦੀ ਹੈ - ਕਿਸੇ ਵੀ ਐਥਲੀਟ ਦੀ ਜ਼ਿੰਦਗੀ ਸਭ ਤੋਂ ਮਹੱਤਵਪੂਰਨ ਪੱਲ ਉਹ ਜਦੋ ਉਹ ਤਿਰੰਗਾ ਫੜਦਾ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਉਹ ਕਰ ਕੇ ਦਿਖਾਇਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ, '' ਸਾਨੂੰ ਸਭ ਨੂੰ ਤੁਹਾਡੇ 'ਤੇ ਮਾਣ ਹੈ। ਤੁਸੀਂ ਦੇਸ਼ ਦਾ ਨਾਂ ਰੋਸ਼ਨ ਕੀਤਾ ਹੈ। ਏਕਤਾ ਨੇ ਟਿਊਨਿਸ਼ਿਆ 'ਚ ਵਿਸ਼ਵ ਪੈਰਾ ਐਥਲੈਟਿਕਸ 2018 'ਚ ਸੋਨ ਅਤੇ ਕਾਂਸੀ ਤਮਗੇ ਜਿੱਤੇ ਹਨ। ਇਸ ਤੋਂ ਇਲਾਵਾ ਮੋਦੀ ਨੇ ਕਿਹਾ, '' ਇਕ ਹੋਰ ਦਿਵਿਆਂਗ ਯੋਗੇਸ਼ ਕਠੁਨਿਆ ਨੇ ਬਿਰਲਨ 'ਚ ਪੈਰਾ ਐਥਲੀਟ 'ਚ ਚੱਕਾ ਸੁੱਟਦੇ ਹੋਏ ਸੋਨ ਤਮਗਾ ਜਿੱਤ ਕੇ ਵਿਸ਼ਵ ਰਿਕਾਰਡ ਬਣਾਇਆ ਹੈ ਅਤੇ ਉਸ ਦੇ ਨਾਲ ਸੁੰਦਰ ਸਿੰਘ ਨੇ ਵੀ ਭਾਲਾ ਸੁੱਟ ਕੇ ਸੋਨ ਤਮਗਾ ਜਿੱਤਿਆ ਸੀ। ਮੈਂ ਏਕਤਾ, ਯੋਗੇਸ਼ ਅਤੇ ਸੰਦਰ ਦੇ ਹੌਂਸਲੇ ਨੂੰ ਸਲਾਮ ਕਰਦਾ ਹਾਂ ਅਤੇ ਵਧਾਈ ਦਿੰਦਾ ਹਾਂ।