ਦਰਸ਼ਕਾਂ ਦੇ ਬਿਨਾਂ ਖੇਡਣਾ ਅਭਿਆਸ ਸੈਸ਼ਨ ਵਰਗਾ : ਮੇਸੀ

12/23/2020 3:27:23 AM

ਨਵੀਂ ਦਿੱਲੀ– ਬਾਰਸੀਲੋਨਾ ਫੁੱਟਬਾਲ ਕਲੱਬ ਦੇ ਅਰਜਨਟੀਨਾਈ ਖਿਡਾਰੀ ਲਿਓਨਿਲ ਮੇਸੀ ਨੇ ਕਿਹਾ ਹੈ ਕਿ ਕੋਰੋਨਾ ਵਾਇਰਸ ਦੇ ਕਾਰਣ ਦਰਸ਼ਕਾਂ ਦੇ ਬਿਨਾਂ ਖੇਡਣਾ ਭਿਆਨਕ ਤੇ ਅਭਿਆਸ ਸੈਸ਼ਨ ਵਰਗਾ ਹੈ। ਕੋਰੋਨਾ ਵਾਇਰਸ ਦੇ ਕਾਰਣ ਚੌਕਸੀ ਦੇ ਤੌਰ ’ਤੇ ਸਾਰੀਆਂ ਖੇਡਾਂ ਵਿਚ ਸਟੇਡੀਅਮਾਂ ਵਿਚ ਦਰਸ਼ਕਾਂ ਦੀ ਮੌਜੂਦਗੀ ’ਤੇ ਪਾਬੰਦੀ ਲੱਗੀ ਹੋਈ ਹੈ ਤੇ ਮੁਕਾਬਲੇ ਦਰਸ਼ਕਾਂ ਦੇ ਬਿਨਾਂ ਆਯੋਜਿਤ ਕੀਤੇ ਜਾ ਰਹੇ ਹਨ। ਲਾ ਲਿਗਾ ਦੇ ਪਿਛਲੇ ਸੈਸ਼ਨ ਵਿਚ ਟਾਪ ਸਕੋਰਰ ਰਹਿਣ ’ਤੇ ਪਿਚਿਚ ਐਵਾਰਡ ਮਿਲਣ ਤੋਂ ਬਾਅਦ ਬਾਰਸੀਲੋਨਾ ਦੇ ਕਪਤਾਨ ਮੇਸੀ ਨੇ ਕਿਹਾ, ‘‘ਦਰਸ਼ਕਾਂ ਦੇ ਬਿਨਾਂ ਖੇਡਣਾ ਭਿਆਨਕ ਹੈ ਤੇ ਇਸ ਨਾਲ ਕਾਫੀ ਅਜੀਬ ਲੱਗਦਾ ਹੈ। ਇਹ ਸੱਚ ਹੈ ਕਿ ਅਜਿਹੇ ਮਾਹੌਲ ਵਿਚ ਖੇਡਣਾ ਮੁਸ਼ਕਿਲ ਹੈ ਤੇ ਇਸ ਨਾਲ ਪ੍ਰਦਰਸ਼ਨ ’ਤੇ ਅਸਰ ਪੈਂਦਾ ਹੈ।’’


ਉਸ ਨੇ ਕਿਹਾ,‘‘ਇਸ ਮਹਾਮਾਰੀ ਨਾਲ ਫੁੱਟਬਾਲ ’ਤੇ ਕਾਫੀ ਅਸਰ ਪਿਆ ਹੈ ਤੇ ਇਸ ਨੇ ਖੇਡ ਨੂੰ ਬਦਲ ਕੇ ਰੱਖ ਦਿੱਤਾ ਹੈ। ਮੈਂ ਉਮੀਦ ਕਰਦਾ ਹਾਂ ਕਿ ਇਹ ਮਹਾਮਾਰੀ ਜਲਦ ਖਤਮ ਹੋਵੇ ਤੇ ਸਟੇਡੀਅਮ ਵਿਚ ਦਰਸ਼ਕ ਵਾਪਸ ਆਉਣ।’’

ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ। 

Gurdeep Singh

This news is Content Editor Gurdeep Singh