IPL 2018 ਜਿੱਤਣ ''ਤੇ ਚੇਨਈ ਨੇ ''ਪਰੀਆਂ'' ਨਾਲ ਕੀਤੀ ਸੀ ਪਾਰਟੀ, ਦੇਖੋਂ ਤਸਵੀਰਾਂ

04/18/2019 1:25:24 AM

ਜਲੰਧਰ— ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ . ਐੱਲ.) ਸੀਜ਼ਨ 11 ਦੀ ਟਰਾਫੀ 'ਤੇ ਕਬਜ਼ਾ ਕਰਕੇ ਇਕ ਬਾਰ ਫਿਰ ਚੇਨਈ ਸੁਪਰ ਕਿੰਗਜ਼ (ਸੀ. ਐੱਸ. ਕੇ.) ਨੇ ਆਪਣੇ ਫੈਨਸ ਦਾ ਦਿਲ ਜਿੱਤ ਲਿਆ ਹੈ। 27 ਮਈ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਹੈਦਰਾਬਾਦ ਦੇ ਵਿਰੁੱਧ ਚੇਨਈ ਨੇ 8 ਵਿਕਟਾਂ ਨਾਲ ਜਿੱਤ ਹਾਸਲ ਕਰਕੇ ਤੀਸਰੀ ਬਾਰ ਆਈ. ਪੀ. ਐੱਲ. ਦੀ ਟਰਾਫੀ 'ਤੇ ਕਬਜ਼ਾ ਕਰ ਲਿਆ। ਜਿੱਤ ਤੋਂ ਬਾਅਦ ਹੀ ਚੇਨਈ ਦੇ ਖਿਡਾਰੀ ਤੇ ਫੈਨਸ ਖੂਬ ਨੇ ਜਸ਼ਨ ਮਨਾਇਆ। ਖਿਡਾਰੀਆਂ ਵਲੋਂ ਜਿੱਤ ਦਾ ਸੈਲੀਬ੍ਰੇਟ ਕਰਨ ਦਾ ਸਿਲਸਿਲਾ ਤਾਂ ਮੁੰਬਈ ਤੋਂ ਚੇਨਈ ਜਾਣ ਦੇ ਦੌਰਾਨ ਫਲਾਈਟ 'ਚ ਹੀ ਸ਼ੁਰੂ ਹੋ ਗਿਆ ਸੀ। ਜਹਾਜ਼ ਦੇ ਅੰਦਰ ਸਾਰੇ ਖਿਡਾਰੀਆਂ ਨੇ ਖੂਬ ਮਸਤੀ ਕੀਤੀ ਤੇ ਇਸ ਸ਼ਾਨਦਾਰ ਜਿੱਤ ਦਾ ਜਸ਼ਨ ਮਨਾਇਆ। ਖਿਡਾਰੀਆਂ ਨੇ ਏਅਰ ਹੋਸਟਰ ਤੇ ਜਹਾਜ਼ ਦੇ ਹੋਰ ਕਰਮਚਾਰੀਆਂ ਦੇ ਨਾਲ ਕੇਕ ਕੱਟਿਆ। ਇਸ ਤੋਂ ਇਲਾਵਾ ਪੂਰੀ ਟੀਮ ਨੇ ਬਹੁਤ ਸਾਰੀਆਂ ਤਸਵੀਰਾਂ ਖਿਚਵਾਈਆਂ। ਜਹਾਜ਼ ਦੇ ਅੰਦਰ ਹੋਏ ਇਸ ਸੈਲੀਬ੍ਰੇਸ਼ਨ ਦੀ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ 'ਚ ਸਾਰੇ ਖਿਡਾਰੀ ਬਹੁਤ ਖੁਸ਼ ਦਿਖ ਰਹੇ ਹਨ।


ਸੀ. ਐੱਸ. ਕੇ ਦੇ ਖਿਡਾਰੀ ਸੁਰੇਸ਼ ਰੈਨਾ ਨੇ ਫਲਾਈਟ ਦੀ ਏਅਰ ਹੋਸਟਰ ਦੇ ਨਾਲ ਤਸਵੀਰ ਖਿਚਵਾਈ।


ਇਸ ਤਸਵੀਰ 'ਚ ਡ੍ਰਵੇਨ ਬ੍ਰਾਵੋ ਆਪਣੀ ਟੀਮ ਦੀ ਜਿੱਤ ਦਾ ਜਸ਼ਨ ਮਨਾਉਂਦੇ ਦਿਖ ਰਹੇ ਹਨ।


ਚੇਨਈ ਦੇ ਖਿਡਾਰੀਆਂ ਨੇ ਟੀਮ ਦੀ ਜਿੱਤ ਤੋਂ ਬਾਅਦ ਜਹਾਜ਼ ਦੇ ਅੰਦਰ ਕੇਕ ਕੱਟਿਆ। ਇਸ ਤਸਵੀਰ 'ਚ ਧਮਾਕੇਦਾਰ ਬੱਲੇਬਾਜ਼ ਸ਼ੇਨ ਵਾਟਸਨ ਕੇਕ ਕੱਟਦੇ ਹੋਏ ਦਿਖ ਰਹੇ ਹਨ। ਜ਼ਿਕਰਯੋਗ ਹੈ ਕਿ ਫਾਈਨਲ ਮੁਕਾਬਲੇ 'ਚ ਵਾਟਸਨ ਨੇ 57 ਗੇਂਦਾਂ 'ਚ ਜੇਤੂ 117 ਦੌੜਾਂ ਬਣਾਈਆਂ ਸਨ। ਵਾਟਸਨ ਨੂੰ 'ਮੈਨ ਆਫ ਦਿ ਮੈਚ' ਨਾਲ ਸਨਮਾਨਤ ਕੀਤਾ ਗਿਆ ਸੀ।


ਇਸ ਤਸਵੀਰ 'ਚ ਵਾਟਸਨ ਏਅਰ ਹੋਸਟਰ ਤੇ ਪਾਇਲਟ ਦੇ ਨਾਲ ਦਿਖ ਰਹੇ ਹਨ। 


ਚੇਨਈ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਜਹਾਜ਼ 'ਚ ਜਿੱਤ ਦਾ ਜਸ਼ਨ ਮਨਾਇਆ।

Gurdeep Singh

This news is Content Editor Gurdeep Singh