ਫੁੱਟਬਾਲਰ ਰੋਨਾਲਡਿਨ੍ਹੋ ਦੀ ਸਾਬਕਾ ਪ੍ਰੇਮਿਕਾ ਨੇ ਆਵਾਰਾ ਕੁੱਤੇ ਨਾਲ ਕਰਵਾਇਆ ਫੋਟੋਸ਼ੂਟ

02/21/2019 5:16:01 AM

ਜਲੰਧਰ — ਬ੍ਰਾਜ਼ੀਲ ਦੇ ਸਟਾਰ ਫੁੱਟਬਾਲਰ ਰੋਨਾਲਡਿਨ੍ਹੋ ਦੀ ਸਾਬਕਾ ਗਰਲਫ੍ਰੈਂਡ ਰਹੀ ਏਰੀਕਾ ਇਨ੍ਹੀਂ ਦਿਨੀਂ ਆਪਣੇ ਨਿਊਡ ਫੋਟੋਸ਼ੂਟ ਕਾਰਨ ਚਰਚਾ ਵਿਚ ਬਣੀ ਹੋਈ ਹੈ। ਅਸਲ ਵਿਚ ਏਰੀਕਾ ਨੇ ਆਵਾਰਾ ਕੁੱਤੇ ਦੇ ਰੱਖ-ਰਖਾਅ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਉਕਤ ਫੋਟੋਸ਼ੂਟ ਕਰਵਾਇਆ ਹੈ। ਇਸ ਵਿਚ ਏਰੀਕਾ ਆਵਾਰਾ ਕੁੱਤੇ ਨਾਲ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ।


ਏਰੀਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਫੋਟੋ ਵੀ ਪੋਸਟ ਕੀਤੀ ਹੈ। ਇਸ ਵਿਚ ਕੈਪਸ਼ਨ ਦਿੱਤੀ ਹੈ ਕਿ ਹੁਣ ਤੋਂ ਸਿਰਫ 10 ਦਿਨ ਰਹਿ ਗਏ ਹਨ। ਉਸ ਸਪੈਸ਼ਲ ਚੀਜ਼ ਲਈ, ਜਦੋਂ ਅਸੀਂ ਬਿਨਾਂ ਬ੍ਰੀਡ ਦੇਖੇ ਇਨ੍ਹਾਂ ਜਾਨਵਰਾਂ ਨੂੰ ਅਪਣਾਵਾਂਗੇ ਅਤੇ ਪਿਆਰ ਕਰਾਂਗੇ। 33 ਸਾਲ ਦੀ ਏਰੀਕਾ ਦੇ ਇੰਸਟਾਗ੍ਰਾਮ 'ਤੇ 7.25 ਮਿਲੀਅਨ ਫਾਲੋਅਰਸ ਹਨ। ਏਰੀਕਾ ਨੇ ਇਸ ਦੇ ਨਾਲ ਹੀ ਇਹ ਵੀ ਐਲਾਨ ਕੀਤਾ ਹੈ ਕਿ ਉਸ ਨੂੰ ਇਨ੍ਹਾਂ ਫੋਟੋਜ਼ ਤੋਂ ਜਿੰਨੀ ਕਮਾਈ ਹੋਵੇਗੀ, ਉਹ ਐਨੀਮਲ ਫਾਊਂਡੇਸ਼ਨ ਨੂੰ ਦੇਵੇਗੀ।


ਮੈਕਸੀਕਨ ਟੀ. ਵੀ. ਸ਼ੋਅ 'ਟ੍ਰਨੋਕਟ੍ਰਨੋ' ਨਾਲ ਮਸ਼ਹੂਰ ਹੋਈ ਏਰੀਕਾ ਨੇ ਛੋਟੀ ਉਮਰ ਵਿਚ ਹੀ ਨਰਸ ਬਣਨ ਦਾ ਸੁਪਨਾ ਲਿਆ ਹੋਇਆ ਸੀ, ਇਸ ਲਈ ਉਸ ਨੇ ਬਾਕਾਇਦਾ ਮਿਆਮੀ ਤੋਂ ਨਰਸਿੰਗ ਦੀ ਡਿਗਰੀ ਵੀ ਕੀਤੀ। 2014 ਵਿਚ ਜਦੋਂ ਉਹ ਸਪੋਰਟਸ ਰਿਪੋਰਟਿੰਗ ਵਿਚ ਆਈ ਤਾਂ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਾਲਾਂਕਿ ਸਪੋਰਟਸ ਰਿਪੋਰਟਿੰਗ ਏਰੀਕਾ ਲਈ ਇੰਨੀ ਵੀ ਆਸਾਨ ਨਹੀਂ ਸੀ।  ਉਸ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਜਦੋਂ ਮੇਰੀ ਸ਼ੁਰੂਆਤ ਹੋਈ ਸੀ ਤਾਂ ਮੈਨੂੰ ਬਿਲਕੁਲ ਪਤਾ ਨਹੀਂ ਸੀ ਕਿ ਸਪੋਰਟਸ ਵਿਚ ਕੀ ਹੋ ਰਿਹਾ ਹੈ। ਕੀ ਬੋਲਣਾ ਹੈ। ਉਹ ਹੌਲੀ-ਹੌਲੀ ਹਾਲਾਤ ਦੇ ਹਿਸਾਬ ਨਾਲ ਸਿੱਖਦੀ ਗਈ। ਮੈਂ ਕਦੇ ਐਕਸਪਰਟਸ ਨੂੰ ਪਾਸ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਇਹੀ ਕਾਰਨ ਰਿਹਾ ਕਿ ਸਾਡਾ ਸ਼ੋਅ ਚੰਗਾ ਚੱਲਣ ਲੱਗਾ।

Gurdeep Singh

This news is Content Editor Gurdeep Singh