ਫੋਗਾਟ ਭੈਣਾਂ ਬਣੀਆਂ ਸਵੱਛਤਾ ਅਭਿਆਨ ਦੀਆਂ ਬਰਾਂਡ ਅੰਬੈਸਡਰ

03/03/2017 2:58:03 AM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਯੋਜਨਾ ਸਵੱਛ ਭਾਰਤ ਅਭਿਆਨ ਨੂੰ ਚਾਰ ਚੰਨ ਲਗਾਉਣ ਲਈ ਦੱਖਣੀ ਦਿੱਲੀ ਨਗਰ ਨਿਗਮ ਨੇ ਮਸ਼ਹੂਰ ਪਹਿਲਵਾਨ ਫੋਗਾਟ ਭੈਣਾਂ ਗੀਤਾਂ ਫੋਗਾਟ ਅਤੇ ਬਬੀਤਾ ਫੋਗਾਟ ਨੂੰ ਸਫਾਈ ਦਾ ਬਰਾਂਡ ਅੰਬੈਸਡਰ ਬਣਾਉਣ ਲਈ ਇਕ ਸਹਿਮਤੀ ਪੱਤਰ ''ਤੇ ਹਸਤਾਖਰ ਕੀਤੇ ਹਨ। ਦੱਖਣੀ ਦਿੱਲੀ ਨਗਰ ਨਿਗਮ ਦੇ ਮੁੱਖ ਦਫਤਰ ਸੇਵਿਕ ਸੈਂਟਰ ''ਚ ਵੀਰਵਾਰ ਨੂੰ ਵਧੀਕ ਕਮਿਸ਼ਨਰ ਜੀ. ਐਸ. ਮੀਣਾ ਅਤੇ ਫੋਗਾਟ ਭੈਣਾ ਨੇ ਸਹਿਮਤੀ ਪੱਤਰ ''ਤੇ ਹਸਤਾਖਰ ਕੀਤੇ। ਨਿਗਮ ਦੇ ਕਮਿਸ਼ਨਰ ਡਾ. ਪੁਨੀਤ ਕੁਮਾਰ ਗੋਇਲ ਨੇ ਕਿਹਾ ਕਿ ਅਸੀਂ ਫੋਗਾਟ ਭੈਣਾਂ ਦੇ ਰਿਣੀ ਹਾਂ ਕਿ ਉਨ੍ਹਾਂ ਨੇ ਦੱਖਣੀ ਦਿੱਲੀ ਨਿਗਮ ਵਲੋਂ ਸਫਾਈ ਦੀਆਂ ਉਪਲੱਬਧੀਆਂ ਦਾ ਜ਼ੋਰਦਾਰ ਪ੍ਰਚਾਰ ਕਰਨ ਦੀ ਸਾਡੀ ਅਪੀਲ ਨੂੰ ਸਵੀਕਾਰ ਕੀਤਾ ਹੈ। ਦੋਵੇਂ ਭੈਣਾਂ ਨੇ ਕੁਸ਼ਤੀ ਜਿਹੇ ਖੇਡ ''ਚ ਕੀਰਤੀਮਾਨ ਬਣ ਕੇ ਭਾਰਤੀ ਮਹਿਲਾਵਾਂ ਨੂੰ ਆਪਣੇ-ਆਪਣੇ ਖੇਤਰ ''ਚ ਕਾਮਯਾਬੀ ਹਾਸਲ ਕਰਨ ਦੀ ਪ੍ਰੇਰਣਾ ਦਿੱਤੀ ਹੈ। 
ਗੀਤਾ ਫੋਗਾਟ ਨੇ ਕਿਹਾ ਕਿ ਸਾਨੂੰ ਆਪਣੇ ਪਿਤਾ ਤੋਂ ਪ੍ਰੇਰਣਾ ਅਤੇ ਸਹਿਯੋਗ ਮਿਲਿਆ ਹੈ, ਜਿਸ ਕਾਰਣ ਅਸੀਂ ਅੱਗੇ ਵੱਧ ਸਕੀਆਂ ਹਾਂ। ਨਿਗਮ ਨੇ ਸਾਨੂੰ ਬਰਾਂਡ ਅੰਬੇਸਡਰ ਬਣਾਇਆ ਹੈ ਪਰ ਹਰਿਆਣਾ ਸਰਕਾਰ ਤਾਂ ਅਜੇ ਤੱਕ ਜਾਗੀ ਵੀ ਨਹੀਂ ਹੈ। ਅਸੀਂ ''ਹੋ ਜਾਈਏ ਦੋ-ਦੋ ਹੱਥ'' ਵਲੋਂ ਦਿੱਲੀ ਨੂੰ ਪੂਰੀ ਤਰ੍ਹਾਂ ਸਵੱਛ ਬਣਾਉਣ ਦਾ ਸੰਦੇਸ ਦੇਵਾਗੇ। ਬਬੀਤਾ ਫੋਗਾਟ ਨੇ ਕਿਹਾ ਕਿ ਦੇਸ਼ ''ਚ ਸਵੱਛਤਾ ਲਿਆਉਣ ਲਈ ਪਹਿਲਾਂ ਖੁਦ ਨੂੰ ਸਾਫ ਸੁਥਰਾ ਬਣਾਉਣਾ ਜ਼ਰੂਰੀ ਹੈ। ਸਫਾਈ ਦੇ ਲਈ ਸੋਚ ਬਦਲਣੀ ਹੋਵੇਗੀ। ਸਫਾਈ ਦੇ ਲਈ ਪਖਾਨਾ ਘਰ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਜਦੋਂ  ਸ਼ਹਿਰ ਕੁੜੇ ਕਰਕਟ ਤੋਂ ਮੁਕਤ ਹੋਵੇਗਾ ਤਾਂ ਹੀ ਸਹਿਰ ਸਵੱਛ ਅਤੇ ਸਿਹਤਮੰਦ ਬਣੇਗਾ।