ਫਿਡੇ ਸ਼ਤਰੰਜ ਵਿਸ਼ਵ ਕੱਪ ਜੇਤੂ ਦਾ ਫੈਸਲਾ ਹੁਣ ਟਾਈਬ੍ਰੇਕ ਨਾਲ

10/03/2019 11:29:31 PM

ਕਾਂਤੀ ਮਾਨਸੀਸਕ (ਰੂਸ) (ਨਿਕਲੇਸ਼ ਜੈਨ)— ਫਿਡੇ ਸ਼ਤਰੰਜ ਵਿਸ਼ਵ ਕੱਪ ਜੇਤੂ ਕੌਣ ਹੋਵੇਗਾ, ਇਸਦਾ ਰੋਮਾਂਚ ਹੁਣ ਚੋਟੀ 'ਤੇ ਪਹੁੰਚ ਗਿਆ ਹੈ। ਵਿਸ਼ਵ ਕੱਪ ਦੇ ਫਾਈਨਲ ਵਿਚ ਚੀਨ ਦੇ ਡਿੰਗ ਲੀਰੇਨ ਤੇ ਅਜਰਬੇਜਾਨ ਦੇ ਤੈਮੂਰ ਰਾਦਜਾਬੋਵ ਵਿਚਾਲੇ ਹੋ ਰਹੇ 4 ਕਲਾਸੀਕਲ ਮੁਕਾਬਲਿਆਂ ਤੋਂ ਬਾਅਦ ਵੀ ਕੋਈ ਜੇਤੂ ਸਾਹਮਣੇ ਨਾ ਆਉਣ ਦੀ ਵਜ੍ਹਾ ਨਾਲ ਹੁਣ ਇਸਦਾ ਫੈਸਲਾ ਫਟਾਫਟ ਸ਼ਟਰੰਜ ਦੇ ਫਾਰਮੈੱਟ ਦੇ ਟਾਈਬ੍ਰੇਕ ਨਾਲ ਕੀਤਾ ਜਾਵੇਗਾ। ਅਰਥਾਤ  ਹੁਣ ਦੋਵੇਂ ਖਿਡਾਰੀਆਂ ਵਿਚਾਲੇ ਪਹਿਲੇ 25-25 ਮਿੰਟ ਦੇ 2 ਰੈਪਿਡ, ਨਤੀਜਾ ਨਾ ਆਉਣ 'ਤੇ 10-10 ਮਿੰਟ ਦੇ 2 ਸੈਮੀ ਰੈਪਿਡ, ਇਸ 'ਤੇ ਵੀ ਨਤੀਜਾ ਨਾ ਆਉਣ 'ਤੇ 5-5 ਮਿੰਟ ਦੇ ਬਲਿਟਜ਼ ਮੁਕਾਬਲੇ ਤੇ ਅੰਤ ਵਿਚ 5 ਹੋਰ 4 ਮਿੰਟ ਦਾ ਇਕ ਮੁਕਾਬਲਾ ਖੇਡ ਕੇ ਵਿਸਵ ਕੱਪ ਜੇਤੂ ਦਾ ਫੈਸਲਾ ਕੀਤਾ ਜਾਵੇਗਾ।  ਅੱਜ ਖੇਡੇ ਗਏ ਆਖਰੀ ਮੁਕਾਬਲੇ ਵਿਚ ਡਿੰਗ ਲੀਰੇਨ ਦੀ ਇੰਗਲਿਸ਼ ਓਪਨਿੰਗ ਦਾ ਸਹੀ ਜਵਾਬ ਦਿੰਦੇ ਹੋਏ ਤੈਮੂਰ ਰਾਦਜਾਬੋਵ ਨੇ 31 ਚਾਲਾਂ ਵਿਚ ਖੇਡ ਨੂੰ ਡਰਾਅ ਕਰਵਾ ਲਿਆ ਤੇ 4 ਕਲਾਸੀਕਲ ਤੋਂ ਬਾਅਦ ਸਕੋਰ 2-2 'ਤੇ ਰਿਹਾ।


Gurdeep Singh

Content Editor

Related News