ਆਸਟਰੇਲੀਆ ਨੂੰ ਲੱਗਾ ਵੱਡਾ ਝਟਕਾ, ਇਸ ਸਟਾਰ ਗੇਂਦਬਾਜ਼ ਨੇ ਅਚਾਨਕ ਲਿਆ ਸੰਨਿਆਨ

12/29/2019 11:02:19 AM

ਸਪੋਰਟਸ ਡੈਸਕ— ਆਸਟਰੇਲੀਆ ਦੇ ਖ਼ੁਰਾਂਟ ਤੇਜ਼ ਗੇਂਦਬਾਜ਼ ਪੀਟਰ ਸਿਡਲ ਨੇ ਐਤਵਾਰ ਨੂੰ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਆਸਟਰੇਲੀਆ ਵਲੋਂ 67 ਟੈਸਟ ਖੇਡਣ ਵਾਲੇ 35 ਸਾਲ ਦੇ ਸਿਡਲ ਨੂੰ ਮੇਲਬਰਨ 'ਚ ਦੂਜੇ ਟੈਸਟ ਲਈ ਟੀਮ 'ਚ ਸ਼ਾਮਲ ਕੀਤਾ ਗਿਆ ਸੀ ਪਰ ਉਨ੍ਹਾਂ ਨੂੰ ਨਿਊਜ਼ੀਲੈਂਡ ਖਿਲਾਫ ਆਖਰੀ ਵਨ ਡੇ 'ਚ ਜਗ੍ਹਾ ਨਹੀਂ ਮਿਲੀ ਜਿਸ ਤੋਂ ਬਾਅਦ ਉਨ੍ਹਾਂ ਨੇ ਸੰਨਿਆਸ ਲੈਣ ਦਾ ਫੈਸਲਾ ਕੀਤਾ। 
ਉਹ ਹਾਲਾਂਕਿ ਘਰੇਲੂ ਕ੍ਰਿਕਟ 'ਚ ਖੇਡਦੇ ਰਹਿਣਗੇ। ਸਿਡਲ ਨੇ ਕਿਹਾ, 'ਆਸਟਰੇਲੀ ਵਲੋਂ ਖੇਡਣਾ, ਮੈਦਾਨ 'ਤੇ ਉਤਰਨਾ, ਬੈਗੀ ਗਰੀਨ ਪਹਿਨਣ- ਮੈਂ ਪੰਟਰ (ਰਿਕੀ ਪੋਂਟਿੰਗ), ਸਟੀਵ ਵਾ ਜਿਹੇ ਖਿਡਾਰੀਆਂ ਨੂੰ ਇਸ ਨੂੰ ਪਾਉਂਦੇ ਹੋਏ ਅਤੇ ਆਸਟਰੇਲੀਆ ਦੀ ਤਰਜਮਾਨੀ ਕਰਦੇ ਹੋਏ ਵੇਖਿਆ ਹੈ। ਉਨ੍ਹਾਂ ਨੇ ਕਿਹਾ, 'ਮੈਂ ਜਦੋਂ ਵੀ ਮੈਦਾਨ 'ਤੇ ਉਉਤਰਿਆ ਤਾਂ ਇਹ ਸ਼ਾਨਦਾਰ ਅਨੁਭਵ ਸੀ, ਮੈਨੂੰ ਨਹੀਂ ਲੱਗਦਾ ਕਿ ਮੈਂ ਕਿਸੇ ਵਿਸ਼ੇਸ਼ ਪੱਲ ਨੂੰ ਚੁੱਣ ਸਕਦਾ ਹਾਂ। ਆਖਰ 'ਚ ਖੇਡ ਪਾਉਣਾ ਬਿਹਤਰੀਨ ਰਿਹਾ, ਮੈਂ ਜਿਨਾਂ ਖੇਡ ਸਕਿਆ ਓਨਾ ਖੇਡਣਾ ਸੱਚ 'ਚ ਖਾਸ ਹੈ। 
ਇਸ ਸਾਲ ਇੰਗਲੈਂਡ 'ਚ ਆਸਟਰੇਲੀਆ ਦੇ ਕੋਲ ਏਸ਼ੇਜ਼ ਟਰਾਫੀ ਬਰਕਰਾਰ ਰੱਖਣ 'ਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿਡਲ ਨੇ ਮੈਲਬਰਨ ਕ੍ਰਿਕਟ ਗਰਾਊਂਡ 'ਤੇ ਆਸਟਰੇਲੀਆ ਦੇ ਡ੍ਰੈਸਿੰਗ ਰੂਮ 'ਚ ਜਾ ਕੇ ਟੀਮ ਦੇ ਆਪਣੇ ਸਾਥੀਆਂ ਨੂੰ ਨਿਜੀ ਤੌਰ 'ਤੇ ਸੰਨਿਆਸ ਦੀ ਜਾਣਕਾਰੀ ਦਿੱਤੀ। ਸਿਡਲ ਨੇ 67 ਟੈਸਟ ਦੇ ਆਪਣੇ ਕਰੀਅਰ 'ਚ 221 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ ਇਸ ਦੌਰਾਨ ਪਾਰੀ 'ਚ ਅੱਠ ਵਾਰ 5 ਜਾਂ ਇਸ ਤੋਂ ਵੱਧ ਵਿਕਟਾਂ ਹਾਸਲ ਕੀਤੀਆਂ। ਉਹ ਆਸਟਰੇਲੀਆ ਦੇ ਸਭ ਤੋਂ ਸਫਲ ਟੈਸਟ ਗੇਂਦਬਾਜ਼ਾਂ ਦੀ ਸੂਚੀ 'ਚ 13ਵੇਂ ਸਥਾਨ 'ਤੇ ਹੈ। ਉਨ੍ਹਾਂ ਨੇ 2010 'ਚ ਬ੍ਰਿਸਬੇਨ 'ਚ ਇੰਗਲੈਂਡ ਖਿਲਾਫ ਆਪਣੇ 26ਵੇਂ ਜਨਮਦਿਨ 'ਤੇ ਹੈਟ੍ਰਿਕ ਲਈ।