ਫੀਫਾ ਨੇ ਪੇਰੂ ਦਾ ਸਟ੍ਰਾਈਕਰ ਗੁਰੇਰੋ ਕੀਤਾ ਮੁਅੱਤਲ

11/05/2017 8:55:30 AM

ਲੀਮਾ, (ਬਿਊਰੋ)— ਪੇਰੂ ਦੇ ਕਪਤਾਨ ਤੇ ਸਟ੍ਰਾਈਕਰ ਪਾਓਲੇ ਗੁਰੇਰੋ ਨੂੰ ਡੋਪ ਟੈਸਟ ਵਿਚ ਅਸਫਲ ਰਹਿਣ ਕਾਰਨ ਫੀਫਾ ਨੇ ਅਸਥਾਈ ਤੌਰ 'ਤੇ 30 ਦਿਨਾਂ ਲਈ ਮੁਅੱਤਲ ਕਰ ਦਿੱਤਾ ਹੈ। ਪੇਰੂ ਫੁੱਟਬਾਲ ਮਹਾਸੰਘ ਨੇ ਦੱਸਿਆ ਕਿ ਗੁਰੇਰੋ ਨੂੰ ਅਰਜਨਟੀਨਾ ਵਿਰੁੱਧ ਵਿਸ਼ਵ ਕੱਪ ਕੁਆਲੀਫਾਇੰਗ ਮੈਚ ਤੋਂ ਬਾਅਦ 5 ਅਕਤੂਬਰ ਨੂੰ ਪਾਜ਼ੇਟਿਵ ਪਾਇਆ ਗਿਆ ਸੀ।
ਮਹਾਸੰਘ ਨੇ ਹਾਲਾਂਕਿ ਪਾਬੰਦੀਸ਼ੁਦਾ ਪਦਾਰਥ ਦਾ ਖੁਲਾਸਾ ਨਹੀਂ ਕੀਤਾ ਹੈ। ਫੀਫਾ ਜੇਕਰ ਇਸ ਫੈਸਲੇ ਨੂੰ ਬਰਕਰਾਰ ਰੱਖਦਾ ਹੈ ਤਾਂ ਪੇਰੂ ਨੂੰ ਨਿਊਜ਼ੀਲੈਂਡ ਵਿਰੁੱਧ ਇਸ ਮਹੀਨੇ ਹੋਣ ਵਾਲੇ ਦੋਵੇਂ ਵਿਸ਼ਵ ਕੱਪ ਪਲੇਆਫ ਮੈਚਾਂ ਵਿਚ ਆਪਣੇ ਮੁੱਖ ਸਟ੍ਰਾਈਕਰ ਦੀ ਕਮੀ ਮਹਿਸੂਸ ਹੋਵੇਗੀ।  ਪੇਰੂ ਤੇ ਨਿਊਜ਼ੀਲੈਂਡ 11 ਤੇ 16 ਨਵੰਬਰ ਨੂੰ ਆਪਸ ਵਿਚ ਭਿੜਨਗੇ।