ਪੇਲੇ ਨੇ ਮੇਸੀ ਦੀ ਮਾਰਾਡੋਨਾ ਨਾਲ ਤੁਲਨਾ ''ਚ ਦਿੱਤਾ ਇਹ ਬਿਆਨ

12/06/2018 3:01:25 PM

ਰੀਓ ਡੀ ਜੇਨੇਰੀਓ— ਬ੍ਰਾਜ਼ੀਲ ਫੁੱਟਬਾਲ ਜਗਤ ਦੇ ਧਾਕੜਾਂ 'ਚ ਸ਼ੁਮਾਰ ਪੇਲੇ ਦਾ ਮੰਨਣਾ ਹੈ ਕਿ ਅਰਜਨਟੀਨਾ ਦੇ ਧਾਕੜ ਡਿਏਗੋ ਮਾਰਾਡੋਨਾ ਵਰਤਮਾਨ ਸਮੇਂ 'ਚ ਦੇਸ਼ ਦੇ ਸਟਾਰ ਖਿਡਾਰੀ ਲਿਓਨਿਲ ਮੇਸੀ ਤੋਂ ਬਿਹਤਰ ਹਨ। ਬਾਰਸੀਲੋਨਾ ਦੇ ਫਾਰਵਰਡ ਮੇਸੀ ਇਸ ਵਾਰ ਛੇਵੇਂ ਬਾਲੋਨ ਡੀ ਓਰ ਖਿਤਾਬ ਨੂੰ ਹਾਸਲ ਨਹੀਂ ਕਰ ਸਕੇ ਅਤੇ ਖਿਡਾਰੀਆਂ ਦੀ ਸੂਚੀ 'ਚ ਪੰਜਵੇਂ ਸਥਾਨ 'ਤੇ ਰਹੇ। ਬ੍ਰਾਜ਼ੀਲ ਦੇ 78 ਸਾਲਾ ਦਿੱਗਜ ਪੇਲੇ ਨੇ ਕਿਹਾ ਕਿ ਬਾਲੋਨ ਡੀ ਓਰ ਖਿਤਾਬ ਲਈ ਖਿਡਾਰੀਆਂ ਦੀ ਸੂਚੀ 'ਚ ਮੇਸੀ ਚੋਟੀ ਦੇ 3 ਖਿਡਾਰੀਆਂ 'ਚ ਵੀ ਸ਼ਾਮਲ ਨਹੀਂ ਸਨ।

ਅਖ਼ਬਾਰ 'ਫੋਲਹਾ ਡੇ ਐੱਸ. ਪਾਓਲੋ' ਨੂੰ ਦਿੱਤੇ ਗਏ ਬਿਆਨ 'ਚ ਪੇਲੇ ਨੇ ਕਿਹਾ, ''ਜਿੱਥੇ ਤਕ ਮੈਨੂੰ ਪਤਾ ਹੈ ਕਿ ਮਾਰਾਡੋਨਾ ਹਮੇਸ਼ਾ ਤੋਂ ਬਿਹਤਰੀਨ ਖਿਡਾਰੀਆਂ 'ਚੋਂ ਇਕ ਰਹੇ ਹਨ।'' ਉਨ੍ਹਾਂ ਕਿਹਾ, ''ਜੇਕਰ ਤੁਸੀਂ ਮੈਨੂੰ ਪੁੱਛੋਗੇ ਕਿ ਕੀ ਉਹ ਮੇਸੀ ਤੋਂ ਬਿਹਤਰ ਹੈ ਤੇ ਮੇਰਾ ਜਵਾਬ ਜੀ ਹਾਂ ਹੋਵੇਗਾ। ਮਾਰਾਡੋਨਾ ਮੇਸੀ ਤੋਂ ਕਈ ਬਿਹਤਰ ਹਨ। ਫਰਾਂਜ ਬੇਕੇਨਬੋਰ, ਜੋਹਾਨ ਸੀਰਫ ਵੀ ਬਿਹਤਰ ਖਿਡਾਰੀ ਹਨ।'' ਲਿਓਨਿਲ ਮੇਸੀ ਨੇ ਬਾਰਸੀਲੋਨਾ ਵੱਲੋਂ ਕਲੱਬ ਫੁੱਟਬਾਲ 'ਚ ਖੇਡਦੇ ਹੋਏ ਕਈ ਵਾਰ ਆਪਣੀ ਬਾਦਸ਼ਾਹਤ ਸਾਬਤ ਕੀਤੀ ਹੈ। ਆਪਣੇ ਦੇਸ਼ ਵੱਲੋਂ ਵੀ ਖੇਡਦੇ ਹੋਏ ਉਨ੍ਹਾਂ ਦੀ ਖੇਡ ਚੰਗੀ ਰਹੀ ਪਰ ਕਰੀਬ ਪਹੁੰਚਕੇ ਵੀ ਉਹ ਆਪਣੇ ਦੇਸ਼ ਨੂੰ ਫੀਫਾ ਵਿਸ਼ਵ ਕੱਪ ਜਾਂ ਕੋਈ ਹੋਰ ਵੱਡਾ ਖਿਤਾਬ ਹਾਸਲ ਕਰਨ 'ਚ ਅਸਫਲ ਰਹੇ ਹਨ। 

Tarsem Singh

This news is Content Editor Tarsem Singh