ਫੀਲਡ ਹਾਕੀ ਦੀ ਰਿਟਾਇਰਮੈਂਟ ਤੋਂ ਬਾਅਦ ਵੀ ਚਰਚਾ ''ਚ ਪੇਜੇ ਸੇਲੇਨਸਕੀ

07/10/2018 11:58:33 PM

ਜਲੰਧਰ— ਯੂ. ਐੱਸ. ਐੱਫ. ਵਲੋਂ 125 ਮੈਚ ਖੇਡ ਚੁੱਕੀ ਪੇਜੇ ਸੇਲੇਨਸੀ ਰਿਟਾਇਰਮੈਂਟ ਤੋਂ ਬਾਅਦ ਇਨ੍ਹਾ ਦਿਨ੍ਹਾਂ ਚਰਚਾ 'ਚ ਚਲ ਰਹੀ ਹੈ। 28 ਸਾਲ ਦੀ ਪੇਜੇ ਨੇ ਪਿਛਲੇ ਸਾਲ ਸੰਨਿਆਸ ਲਿਆ ਸੀ ਪਰ ਇਸ ਤੋਂ ਬਾਅਦ ਗਲੈਮਰ ਵਰਲਡ 'ਚ ਛਾਈ ਹੋਈ ਹੈ। ਪਿਛਲੇ ਦਿਨੀਂ ਆਪਣੇ ਦੋਸਤ ਦੇ ਵਿਆਹ 'ਚ ਗਈ ਪੇਜੇ ਦੀ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਖੂਬ ਵਾਇਰਲ ਹੋ ਰਹੀ ਹੈ। ਲੋਕਾਂ ਨੇ ਕੁਮੈਂਟ ਕਰ ਲਿਖਿਆ ਸੀ ਕਿ ਤੁਸੀਂ ਫੀਲਡ ਹਾਕੀ ਦੀ ਸਭ ਤੋਂ ਖੂਬਸੂਰਤ ਖਿਡਾਰਨਾਂ 'ਚੋਂ ਇਕ ਹੋ।


ਉਹ ਹੁਣ ਆਪਣੇ ਦੋਸਤ ਜਾਨ ਨੂੰ ਡੇਟ ਕਰ ਰਹੀ ਹੈ। ਇਸ ਦੀ ਖਬਰ ਉਸ ਨੇ ਆਪਣੇ ਆਫਿਸ਼ੀਅਲ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ। ਪੇਜੇ ਨੇ ਪੋਸਟ 'ਚ ਲਿਖਿਆ ਕਿ ਫਾਈਨਲੀ, ਅਸੀਂ ਡੇਟ ਕਰ ਰਹੇ ਹਾਂ।


ਪੇਜੇ ਪਹਿਲੀ ਵਾਰ ਚਰਚਾ 'ਚ ਉਸ ਸਮੇਂ ਆਈ ਸੀ ਜਦੋਂ ਉਨ੍ਹਾਂ ਨੇ ਪੇਨ ਅਮਰੀਕਨ ਖੇਡ 'ਚ ਸੋਨ ਤਮਗਾ ਜਿੱਤਿਆ। 2012 ਓਲੰਪਿਕ ਦੌਰਾਨ ਪਹਿਲੇ ਹੀ ਮੈਚ 'ਚ ਗੋਲ ਕਰ ਉਹ ਰਾਤੋਂ-ਰਾਤ ਸੁਰਖੀਆਂ 'ਚ ਆ ਗਈ ਸੀ। ਯੂਨੀਵਰਸਿਟੀ ਆਫ ਵਰਜਿਨੀਆ ਦੀ ਵਿਦਿਆਰਥਣ ਪੇਜੇ ਨੂੰ ਉਸਦੀ ਮਾਂ ਨੇ ਹਾਕੀ ਖੇਡਣ ਦੇ ਲਈ ਸਕੂਲ 'ਚ ਦਾਖਲ ਕਰਵਾਇਆ ਸੀ। ਪੇਜੇ ਦੀ ਉਸ ਸਮੇਂ ਉਮਰ 10 ਸਾਲ ਦੀ ਸੀ।