PCB ਨੇ ਪਾਕਿਸਤਾਨ ਦੇ PM ਨੂੰ ਲਿਖਿਆ ਪੱਤਰ, ਵਿਸ਼ਵ ਕੱਪ ਲਈ ਭਾਰਤ ਯਾਤਰਾ ਦੀ ਮੰਗੀ ਇਜਾਜ਼ਤ

07/03/2023 9:20:53 AM

ਨਵੀਂ ਦਿੱਲੀ (ਭਾਸ਼ਾ)- ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਪੱਤਰ ਲਿਖ ਕੇ ਅਕਤੂਬਰ-ਨਵੰਬਰ 'ਚ ਹੋਣ ਵਾਲੇ ਵਨਡੇ ਵਿਸ਼ਵ ਕੱਪ 'ਚ ਹਿੱਸਾ ਲੈਣ ਲਈ ਭਾਰਤ ਦੀ ਯਾਤਰਾ ਕਰਨ ਦੀ ਅਧਿਕਾਰਤ ਇਜਾਜ਼ਤ ਮੰਗੀ ਹੈ। ਇਕ ਰਿਪੋਰਟ ਅਨੁਸਾਰ, PCB ਨੇ ਇਹ ਪੱਤਰ ਗ੍ਰਹਿ ਅਤੇ ਵਿਦੇਸ਼ ਮੰਤਰਾਲਾ ਨੂੰ ਵੀ ਭੇਜਿਆ ਹੈ। ਬੋਰਡ ਨੇ ਰਾਸ਼ਟਰੀ ਟੀਮ ਦੇ ਭਾਰਤ ਦੌਰੇ 'ਤੇ ਸਲਾਹ ਮੰਗੀ ਹੈ। ਬੋਰਡ ਨੇ ਇਹ ਵੀ ਪੁੱਛਿਆ ਹੈ ਕਿ ਕੀ ਸਰਕਾਰ ਨੂੰ ਪਾਕਿਸਤਾਨ ਦੇ ਮੈਚਾਂ ਲਈ ਪੰਜ ਸਥਾਨਾਂ 'ਤੇ ਕੋਈ ਇਤਰਾਜ਼ ਹੈ।

ਇਹ ਵੀ ਪੜ੍ਹੋ: ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਪਤਨੀ ਨਾਲ ਕੀਤੇ ਬਾਬਾ ਬਰਫਾਨੀ ਦੇ ਦਰਸ਼ਨ

ਪੀ.ਸੀ.ਬੀ. ਨੇ ਕਿਹਾ ਕਿ ਪਿਛਲੇ ਮੰਗਲਵਾਰ ਵਿਸ਼ਵ ਕੱਪ ਦੇ ਕਾਰਜਕ੍ਰਮ ਦੀ ਘੋਸ਼ਣਾ ਦੇ ਤੁਰੰਤ ਬਾਅਦ, ਅਸੀਂ ਅੰਤਰ-ਸੂਬਾਈ ਤਾਲਮੇਲ ਮੰਤਰਾਲਾ (ਆਈ.ਪੀ.ਸੀ.) ਦੇ ਜ਼ਰੀਏ ਆਪਣੇ ਸਰਪ੍ਰਸਤ ਪ੍ਰਧਾਨ ਮੰਤਰੀ ਮੁਹੰਮਦ ਸ਼ਾਹਬਾਜ਼ ਸ਼ਰੀਫ ਨੂੰ ਪੱਤਰ ਲਿਖਿਆ। ਅਸੀਂ ਇਹ ਪੱਤਰ ਵਿਦੇਸ਼ ਮੰਤਰਾਲਾ ਅਤੇ ਗ੍ਰਹਿ ਮੰਤਰਾਲਾ ਨੂੰ ਵੀ ਭੇਜਿਆ ਹੈ। ਅਸੀਂ ਉਨ੍ਹਾਂ ਤੋਂ ਵਿਸ਼ਵ ਕੱਪ 'ਚ ਹਿੱਸਾ ਲੈਣ ਦੀ ਇਜਾਜ਼ਤ ਮੰਗੀ ਹੈ।' ਉਨ੍ਹਾਂ ਕਿਹਾ, 'ਭਾਰਤ ਦਾ ਦੌਰਾ ਕਰਨ ਅਤੇ ਸਾਡੇ ਮੈਚਾਂ ਦੇ ਸਥਾਨ 'ਤੇ ਖੇਡਣ ਨੂੰ ਲੈ ਕੇ ਇਜਾਜ਼ਤ ਦੇਣ ਦਾ ਫ਼ੈਸਲਾ ਪਾਕਿਸਤਾਨ ਸਰਕਾਰ ਦਾ ਵਿਸ਼ੇਸ਼ ਅਧਿਕਾਰ ਹੈ। ਸਾਨੂੰ ਆਪਣੀ ਸਰਕਾਰ ਦੇ ਫੈਸਲੇ 'ਤੇ ਪੂਰਾ ਭਰੋਸਾ ਹੈ ਅਤੇ ਜੋ ਵੀ ਸਲਾਹ ਦਿੱਤੀ ਜਾਵੇਗੀ ਅਸੀਂ ਉਸ ਦੀ ਪਾਲਣਾ ਕਰਾਂਗੇ।'

ਇਹ ਵੀ ਪੜ੍ਹੋ: ਮੁੱਖ ਮੰਤਰੀ ਦਾ ਕੈਪਟਨ ਨੂੰ ਕਰਾਰਾ ਜਵਾਬ ‘ਤੁਹਾਡੀ ‘ਸਿਆਣਪ’ ਨੇ ਪੰਜਾਬ ਨੂੰ ਕੀਤਾ ਬਰਬਾਦ’

ਉਨ੍ਹਾਂ ਕਿਹਾ, "ਇਹ ਪੂਰੀ ਤਰ੍ਹਾਂ ਨਾਲ ਪਾਕਿਸਤਾਨ ਸਰਕਾਰ 'ਤੇ ਨਿਰਭਰ ਕਰਦਾ ਹੈ ਕਿ ਉਹ ਅਗਲੇ ਕਦਮਾਂ 'ਤੇ ਸਾਨੂੰ ਸਲਾਹ ਦੇਣ ਤੋਂ ਪਹਿਲਾਂ ਕਿਹੜੀ ਪ੍ਰਕਿਰਿਆ ਦੀ ਪਾਲਣਾ ਕਰਨਾ ਚਾਹੁੰਦੇ ਹਨ। ਇਸਦੇ ਲਈ ਜੇਕਰ ਆਯੋਜਨ ਸਥਾਨਾਂ ਦਾ ਮੁਆਇਨਾ ਕਰਨ ਅਤੇ ਪ੍ਰਬੰਧਕਾਂ ਨਾਲ ਮੁਲਾਕਾਤ ਕਰਨ ਲਈ ਭਾਰਤ ਵਿਚ ਇੱਕ ਅਗਾਊਂ ਟੀਮ ਭੇਜਣ ਦੀ ਜ਼ਰੂਰਤ ਹੋਈ ਤਾਂ ਉਹ ਅਜਿਹਾ ਹੀ ਕਰੇਗਾ। ਇਹ ਫੈਸਲਾ ਪੂਰੀ ਤਰ੍ਹਾਂ ਸਰਕਾਰ ਦਾ ਹੋਵੇਗਾ।'' ਰਿਪੋਰਟ ਮੁਤਾਬਕ ਇਹ ਪੱਤਰ 26 ਜੂਨ ਨੂੰ ਲਿਖਿਆ ਗਿਆ ਸੀ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਪੀ.ਸੀ.ਬੀ. ਨੇ ਪਾਕਿਸਤਾਨ ਦੇ ਮੈਚਾਂ ਦਾ ਸਮਾਂ ਸਰਕਾਰ ਨਾਲ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ: ਅਮਰੀਕੀ ਯੂਨੀਵਰਸਿਟੀਆਂ 'ਚ ਦਾਖ਼ਲਿਆਂ ਨੂੰ ਲੈ ਕੇ ਸੁਪਰੀਮ ਕੋਰਟ ਦਾ ਇਤਿਹਾਸਕ ਫ਼ੈਸਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry