PSL ਨੂੰ ਪਾਕਿਸਤਾਨ 'ਚ ਕਰਾਉਣ 'ਤੇ PCB ਗੰਭੀਰ : ਨਜਮ ਸੇਠੀ

02/21/2018 9:57:27 AM

ਕਰਾਚੀ, (ਬਿਊਰੋ)— ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਪਾਕਿਸਤਾਨ ਸੁਪਰ ਲੀਗ (ਪੀ.ਐੱਸ.ਐੱਲ.) ਟੀ-20 ਪ੍ਰਤੀਯੋਗਿਤਾ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੀ ਜਗ੍ਹਾ ਪਾਕਿਸਤਾਨ 'ਚ ਕਰਾਉਣ 'ਤੇ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। 
ਪੀ.ਸੀ.ਬੀ. ਪ੍ਰਧਾਨ ਨਜਮ ਸੇਠੀ ਨੇ ਕਿਹਾ, ''ਕਿਸੇ ਪੱਧਰ 'ਤੇ ਸਾਨੂੰ ਜੋਖਮ ਉਠਾਉਣਾ ਹੋਵੇਗਾ ਅਤੇ ਹੁਣ ਅਸੀਂ ਪੀ.ਐੱਸ.ਐੱਲ. ਨੂੰ ਪੂਰੀ ਤਰ੍ਹਾਂ ਪਾਕਿਸਤਾਨ 'ਚ ਆਯੋਜਿਤ ਕਰਨ ਦੇ ਬਾਰੇ 'ਚ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਾਂ। ਇਸ ਲਈ ਕਰਾਚੀ ਅਤੇ ਮੁਲਤਾਨ ਤਿਆਰ ਹਨ ਜਦਕਿ ਅਸੀਂ ਰਾਵਲਪਿੰਡੀ ਅਤੇ ਪੇਸ਼ਾਵਰ 'ਚ ਤਿਆਰੀਆਂ ਕਰ ਰਹੇ ਹਾਂ।'' ਉਨ੍ਹਾਂ ਕਿਹਾ ਕਿ ਯੂ.ਏ.ਈ. 'ਚ ਅਫਗਾਨਿਸਤਾਨ ਅਤੇ ਅਰਬ ਟੀ-20 ਕ੍ਰਿਕਟ ਲੀਗ ਦੇ ਆਯੋਜਨ ਦੇ ਕਾਰਨ ਅਮੀਰਾਤ ਕ੍ਰਿਕਟ ਬੋਰਡ 'ਚ ਅੜਿਕਾ ਪੈ ਸਕਦਾ ਹੈ ਕਿਉਂਕਿ ਇਸ ਦਾ ਆਯੋਜਨ ਪੀ.ਐੱਸ.ਐੱਲ. ਤੋਂ ਠੀਕ ਪਹਿਲਾਂ ਜਾਂ ਸਾਡੇ ਕੌਮਾਂਤਰੀ ਮੈਚਾਂ ਦੇ ਦੌਰਾਨ ਹੋ ਸਕਦਾ ਹੈ।