PCB ਨੇ ਪਾਕਿਸਤਾਨ 'ਚ ਸ਼੍ਰੀਲੰਕਾ ਦੀ ਮੇਜ਼ਬਾਨੀ ਦਾ ਦਿੱਤਾ ਸੱਦਾ

05/29/2019 4:04:56 PM

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ) ਨੇ ਸ਼੍ਰੀਲੰਕਾਈ ਕ੍ਰਿਕਟ (ਐੱਸ. ਐੱਲ. ਸੀ.) ਦੇ ਅਧਿਕਾਰੀਆਂ ਤੋਂ ਸੰਪਰਕ ਕੀਤਾ ਹੈ ਤੇ ਉਨ੍ਹਾਂ ਨੂੰ ਇਸ ਸਾਲ ਦੇ ਅਖੀਰ 'ਚ ਪਾਕਿਸਤਾਨ 'ਚ ਦੋ ਟੈਸਟ ਮੈਚਾਂ ਦੀ ਸੀਰੀਜ ਖੇਡਣ ਦਾ ਸੱਦਾ ਦਿੱਤਾ ਹੈ।

ਦ ਡਾਨ ਮੁਤਾਬਕ ਪੀ. ਸੀ. ਬੀ. ਦੇ ਪ੍ਰਬੰਧ ਨਿਦੇਸ਼ਕ ਵਸੀਮ ਖਾਨ ਨੇ ਸਾਲ ਦੇ ਅਖੀਰ 'ਚ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਨੂੰ ਯੂ. ਏ. ਈ ਤੋਂ ਪਾਕਿਸਤਾਨ ਸ਼ਿਫਟ ਕਰਨ ਦਾ ਸੱਦਾ ਦੇਣ ਲਈ ਸ਼੍ਰੀਲੰਕਾਈ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ।PunjabKesari
ਰਿਪੋਰਟ 'ਚ ਸੂਤਰਾਂ ਦੇ ਹਵਾਲੇ ਤੋਂ ਲਿੱਖਿਆ ਗਿਆ ਕਿ ਮੰਗਲਵਾਰ ਨੂੰ ਸਿੰਗਾਪੁਰ 'ਚ ਏਸ਼ੀਆਈ ਕ੍ਰਿਕਟ ਪਰਿਸ਼ਦ (ਏ. ਸੀ. ਸੀ.) ਦੇ ਦੌਰਾਨ ਪੀ. ਸੀ. ਬੀ ਦੇ ਐੱਮ. ਡੀ ਨੇ ਸ਼੍ਰੀਲੰਕਾ ਦੇ ਅਧਿਕਾਰੀਆਂ ਨਾਲ ਕਿਹਾ ਕਿ ਉਹ ਆਪਣਾ ਡੈਲੀਗੇਜ਼ਨ ਪਾਕਿਸਤਾਨ ਭੇਜੋ ਜਿਨ੍ਹਾਂ ਨੂੰ ਸੁਰੱਖਿਆ ਯੋਜਨਾਵਾਂ ਅਤੇ ਵਿਵਸਥਾਵਾਂ ਦੇ ਬਾਰੇ 'ਚ ਜਾਣਕਾਰੀ ਦਿੱਤੀ ਜਾ ਸਕਦੀ ਹੈ।

ਪਿਛਲੇ ਕੁਝ ਸਾਲਾਂ 'ਚ ਪੀ. ਸੀ. ਬੀ. ਨੇ ਦੇਸ਼ 'ਚ ਅੰਤਰਰਾਸ਼ਟਰੀ ਕ੍ਰਿਕਟ ਮੈਚ ਦਾ ਆਯੋਜਿਤ ਕਰਾਉਣ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ਼ ਕੀਤੀਆਂ ਹਨ। ਉਨ੍ਹਾਂ ਨੇ 2017 'ਚ ਪੀ. ਐੱਸ. ਐੱਲ ਮੁਕਾਬਲੀਆਂ 'ਤੇ ਇੱਕ ਆਈ. ਸੀ. ਸੀ ਵਲਰਡ ਇਲੈਵਨ ਮੈਚ ਦੀ ਮੇਜ਼ਬਾਨੀ ਕੀਤੀ। ਸਾਲ 2018 'ਚ ਵੈਸਟਇੰਡੀਜ਼ ਦੀ ਟੀਮ ਨੇ ਉੱਥੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਵੀ ਖੇਡੀ।  ਹਾਲਾਂਕਿ ਹਾਲ ਦੇ ਸਾਲਾਂ 'ਚ ਪਾਕਿਸਤਾਨ 'ਚ ਇਕ ਵੀ ਟੈਸਟ ਮੈਚ ਨਹੀਂ ਖੇਡਿਆ ਗਿਆ ਹੈ।


Related News