ਭਾਰਤ ਕੋਲੋਂ ਹਾਰਨ ਤੋਂ ਬਾਅਦ PCB ਦੇ ਚੇਅਰਮੈਨ ਨੇ ਪਾਕਿ ਦੇ ਕਪਤਾਨ ਸਰਫਰਾਜ਼ ਨੂੰ ਦਿੱਤੀ ਇਹ ਸਲਾਹ

06/19/2019 5:43:07 PM

ਸਪੋਰਟਸ ਡੈਸਕ— ਵਰਲਡ ਕੱਪ 'ਚ ਭਾਰਤ ਦੇ ਖਿਲਾਫ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਕਿਸਤਾਨ ਪੀ. ਸੀ ਬੀ. ਚੇਅਰਮੈਨ ਅਹਿਸਾਨ ਮਨੀ ਨੇ ਕਪਤਾਨ ਅਹਿਮਦ ਤੋਂ ਕਿਹਾ ਕਿ ਉਹ ਬਾਕੀ ਦੇ ਬਚੇ ਚਾਰ ਮੈਚਾਂ ਪਰ ਧਿਆਨ ਦੇਣ। ਨਿਊਜ਼ ਡਾਟ ਕਾਮ ਪੀ. ਕੇ. ਮੁਤਾਬਕ ਮਨੀ ਨੇ ਸਰਫਰਾਜ਼ ਨੂੰ ਮੰਗਲਵਾਰ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਯਕੀਨ ਦੁਆਇਆ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ ਉਮੀਦ ਕਰ ਰਿਹਾ ਹੈ ਬਾਕੀ ਦੇ ਮੈਚਾਂ 'ਚ ਟੀਮ ਆਪਣੇ ਪ੍ਰਦਰਸ਼ਨ 'ਚ ਸੁਧਾਰ ਕਰੇਗੀ।
ਪੀ.ਸੀ.ਬੀ ਚੇਅਰਮੈਨ ਨੇ ਸਰਫਰਾਜ਼ ਨੂੰ ਕਿਹਾ ਉਹ ਨਿਊਜ਼ ਸਟੋਰੀ ਨੂੰ ਦੇਖ ਕੇ ਆਪਣਾ ਧਿਆਨ ਨਾ ਭਟਕਾਉਣ ਤੇ ਆਉਣ ਵਾਲੇ ਮੈਚਾਂ 'ਚ ਸ਼ਾਂਤੀ ਨਾਲ ਟੀਮ ਦੀ ਅਗਵਾਈ ਕਰਦੇ ਹੋਏ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਕਰਨ।ਇਸ ਤੋਂ ਪਹਿਲਾ ਪਾਕਿਸਤਾਨ ਦੇ ਕਪਤਾਨ ਨੇ ਆਪਣੇ ਖਿਡਾਰੀਆਂ ਨੂੰ ਚੇਤਾਵਨੀ ਦਿੱਤੀ ਸੀ ਜੇਕਰ ਉਹ ਵਰਲਡ ਕੱਪ ਆਪਣੇ ਪ੍ਰਦਰਸ਼ਨ ਨੂੰ ਬਿਹਤਰ ਨਹੀਂ ਕਰ ਸਕੇ ਤਾਂ ਉਨ੍ਹਾਂ ਨੂੰ ਵਾਪਸ ਘਰ ਜਾ ਕੇ ਉਨ੍ਹਾਂ ਦੀ ਬਹੁਤ ਆਲੋਚਨਾ ਹੋਵੇਗੀ।