PBL 3 : ਸਿੰਧੂ ਨੇ ਵਿਸ਼ਵ ਨੰਬਰ-1 ਯਿੰਗ ਨੂੰ ਹਰਾਇਆ

01/07/2018 4:11:08 AM

ਨਵੀਂ ਦਿੱਲੀ— ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਸ਼ਨੀਵਾਰ ਨੂੰ ਪੀ. ਬੀ. ਐੱਲ. ਸੀਜ਼ਨ-3 ਦੇ ਮੁਕਾਬਲੇ 'ਚ ਚੇਨਈ ਸਮੈਸ਼ਰਸ ਵਲੋਂ ਖੇਡਦੇ ਹੋਏ ਅਹਿਮਦਾਬਾਦ ਸਮੈਸ਼ ਮਾਸਟਰਸ ਦੇ ਲਈ ਖੇਡ ਰਹੀ ਵਿਸ਼ਵ ਨੰਬਰ-ਖਿਡਾਰੀ ਤਾਏ ਜੁ ਯਿੰਗ ਨੂੰ ਹਰਾ ਦਿੱਤਾ।
ਯਿੰਗ ਖਿਲਾਫ 15-11, 10-15, 15-12 ਦੇ ਅੰਤਰ 'ਤੇ ਮਿਲੀ ਇਸ ਜਿੱਤ ਦੇ ਨਾਲ ਸਿੰਧੂ ਇਕ ਵਾਰ ਫਿਰ  ਪੀ. ਬੀ. ਐੱਲ. 'ਚ ਜਿੱਤ ਦੀ ਰਾਹ 'ਤੇ ਆ ਗਈ ਹੈ। ਸਿੰਧੂ ਨੂੰ ਆਪਣੇ ਪਿਛਲੇ ਮੈਚ 'ਚ ਦਿੱਲੀ ਡੈਸ਼ਰਸ ਦੀ ਸੁੰਗ ਹੁਆਨ ਦੇ ਹੱਥੋਂ ਹਾਰ ਮਿਲੀ ਸੀ।