ਬੈਂਗਲੁਰੂ ਰੈਪਟਰਸ ਨੇ ਪ੍ਰੋ ਬੈਂਡਮਿੰਟਨ ਲੀਗ 'ਚ ਦਰਜ ਕੀਤੀ ਧਮਾਕੇਦਾਰ ਜਿੱਤ

01/22/2020 1:16:57 PM

ਸਪੋਰਟਸ ਡੈਸਕ— ਵਰਲਡ ਦੀ ਨੰਬਰ ਦੋ ਦੀ ਸ਼ਟਲਰ ਤਾਈ ਜੂ ਯਿੰਗ ਦੀ ਅਸ਼ਮਿਤਾ ਚਾਲਿਹਾ ਖਿਲਾਫ ਆਸਾਨ ਜਿੱਤ ਨਾਲ ਮੌਜੂਦਾ ਚੈਂਪੀਅਨ ਬੈਂਗਲੁਰੂ ਰੈਪਟਰਸ ਨੇ ਪ੍ਰੋ ਬੈਡਮਿੰਟਨ ਲੀਗ (ਪੀ. ਬੀ. ਐੱਲ) 'ਚ ਨਾਰਥ ਈਸਟਰਨ ਵਾਰੀਅਰਜ਼ ਖਿਲਾਫ 3-1 ਨਾਲ ਬੜ੍ਹਤ ਬਣਾਈ। ਤਾਈ ਜੂ ਨੇ ਦੱਖਣੀ ਏਸ਼ੀਆਈ ਖੇਡਾਂ ਦੀ ਸੋਨਾ ਤਮਗਾ ਜੇਤੂ ਨੂੰ ਮਹਿਲਾ ਸਿੰਗਲਜ਼ 'ਚ 15-7, 15-5 ਨਾਲ ਹਰਾਇਆ।ਇਸ ਤੋਂ ਪਹਿਲਾਂ ਰੀਓ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਚਾਨ ਪੇਂਗ ਸੁੰਨ ਨੇ 2008 ਦੇ ਓਲੰਪਿਕ ਚੈਂਪੀਅਨ ਲਈ ਯੋਂਗ ਦੇਈ ਨੂੰ 15-8,15-11 ਨਾਲ ਹਰਾ ਕੇ ਰੈਪਟਰਸ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ। ਵਾਰੀਅਰਜ਼ ਦੇ ਲੀ ਚੇਯੁਕ ਇਯੁ ਨੇ ਦੂਜੇ ਮੈਚ 'ਚ ਸਾਈ ਪ੍ਰਣੀਤ ਨੂੰ 15-14, 15-9 ਨਾਲ ਹਰਾ ਦਿੱਤਾ। ਸੁੰਨ ਨੇ ਇਓਮ ਹਾਇ ਵੋਨ ਦੇ ਨਾਲ ਮਿਲ ਕੇ ਡਬਲਜ਼ ਮੁਕਾਬਲਾ ਵੀ ਜਿੱਤਿਆ।