ਪਾਇਸ ਜੈਨ ਏਸ਼ੀਆਈ ਜੂਨੀਅਰ ਟੇਬਲ ਟੈਨਿਸ ਦੇ ਫਾਈਨਲ ’ਚ

09/07/2019 10:37:27 AM

ਨਵੀਂ ਦਿੱਲੀ— ਭਾਰਤੀ ਖਿਡਾਰੀ ਪਾਇਸ ਜੈਨ ਨੇ ਸ਼ੁੱਕਰਵਾਰ ਨੂੰ ਦੱਖਣੀ ਕੋਰੀਆਈ ਲਿਨ ਯੁਨੋਹ ਨੂੰ 4-3 ਨਾਲ ਹਰਾ ਕੇ 25ਵੀਂ ਏਸ਼ੀਆਈ ਜੂਨੀਅਰ ਟੇਬਲ ਟੈਨਿਸ ਚੈਂਪੀਅਨਸ਼ਿਪ ’ਚ ਕੈਡੇਟ ਲੜਕਿਆਂ ਦੇ ਸਿੰਗਲ ਫਾਈਨਲ ’ਚ ਪ੍ਰਵੇਸ਼ ਕਰਕੇ ਚਾਂਦੀ ਤਮਗਾ ਯਕੀਨੀ ਕਰ ਲਿਆ। ਸਤਵਾਂ ਦਰਜਾ ਖਿਡਾਰੀ ਨੇ ਆਪਣੇ ਵਿਰੋਧੀ ਖਿਡਾਰੀ ਨੂੰ 15-13, 11-9, 9-11, 3-11, 11-9, 11-6 ਨਾਲ ਹਰਾਇਆ। 

ਉਹ ਹੁਣ ਫਾਈਨਲ ’ਚ ਚੋਟੀ ਦਾ ਦਰਜਾ ਪ੍ਰਾਪਤ ਅਤੇ ਦੁਨੀਆ ਦੇ ਨੰਬਰ ਇਕ ਖਿਡਾਰੀ ਯੁਆਨਿਊ ਚੇਨ ਨਾਲ ਭਿੜਨਗੇ। ਤਮਗਾ ਯਕੀਨੀ ਕਰਨ ਤੋਂ ਇਲਾਵਾ ਉਨ੍ਹਾਂ ਨੇ ਅਕਤੂਬਰ ’ਚ ਪੋਲੈਂਡ ਦੇ ਵਲਾਦਸਲਾਵੋਵੋ ’ਚ ਹੋਣ ਵਾਲੀ ਵਿਸ਼ਵ ਕੈਡੇਟ ਚੈਂਪੀਅਨਸ਼ਿਪ ਦੇ ਲਈ ਏਸ਼ੀਆਈ  ਟੀਮ ’ਚ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਸਿੰਗਾਪੁਰ ਦੇ ਤੀਜਾ ਦਰਜਾ ਪ੍ਰਾਪਤ ਇਜਾਕ ਕਵੇਕ ਨੂੰ 9-11, 11-6, 8-11, 11-6, 14-12 ਨਾਲ ਹਰਾਕੇ ਸੈਮੀਫਾਈਨਲ ’ਚ ਜਗ੍ਹਾ ਬਣਾਈ ਸੀ। ਭਾਰਤ ਲਈ ਇਸ ਚੈਂਪੀਅਨਸ਼ਿਪ ’ਚ ਇਹ ਦੂਜਾ ਤਮਗਾ ਹੋਵੇਗਾ ਕਿਉਂਕਿ ਜੂਨੀਅਰ ਲੜਕਿਆਂ ਨੇ ਵੀ ਚਾਂਦੀ ਤਮਗਾ ਆਪਣੇ ਨਾਂ ਕੀਤਾ।

Tarsem Singh

This news is Content Editor Tarsem Singh