ਪੈਟ ਕਮਿੰਸ ਨੇ ਇਨ੍ਹਾਂ ਖਿਡਾਰੀਆਂ ਨੂੰ ਛੱਡਿਆ ਪਿੱਛੇ, ਬਣਾਇਆ ਇਹ ਰਿਕਾਰਡ

10/16/2020 10:36:21 PM

ਆਬੂ ਧਾਬੀ- ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ੁਰੂਆਤੀ ਝਟਕਿਆਂ ਤੋਂ ਬਾਅਦ ਕਪਤਾਨ ਮੋਰਗਨ ਅਤੇ ਪੈਨ ਕਮਿੰਸ ਦੀ ਸ਼ਾਨਦਾਰ ਸਾਂਝੇਦਾਰੀ ਦੇ ਕਾਰਨ ਟੀਮ ਦੇ ਸਕੋਰ ਨੂੰ ਚੁਣੌਤੀਪੂਰਨ ਤੱਕ ਪਹੁੰਚਾਇਆ। ਇਨ੍ਹਾਂ ਦੋਵਾਂ ਬੱਲੇਬਾਜ਼ਾਂ ਨੇ ਸ਼ਾਨਦਾਰ 84 ਦੌੜਾਂ ਦੀ ਸਾਂਝੇਦਾਰੀ ਕੀਤੀ ਅਤੇ ਟੀਮ ਦੇ ਸਕੋਰ ਨੂੰ ਅੱਗੇ ਤੱਕ ਲੈ ਕੇ ਗਏ। ਇਸ ਦੌਰਾਨ ਪੈਟ ਕਮਿੰਸ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਅਤੇ ਉਨ੍ਹਾਂ ਨੇ ਦੌੜਾਂ ਬਣਾਉਣ ਦੇ ਮਾਮਲੇ 'ਚ ਕਈ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਦੇਖੋ ਰਿਕਾਰਡ-
ਪੈਟ ਕਮਿੰਸ (126) ਨੇ ਦੌੜਾਂ ਬਣਾਈਆਂ ਹਨ
ਹਿੱਟਮਾਇਰ (5 ਪਾਰੀਆਂ 'ਚ 91 ਦੌੜਾਂ)
ਰਸਲ (7 ਪਾਰੀਆਂ  'ਚ 83)
ਉਥੱਪਾ (6 ਪਾਰੀਆਂ 'ਚ 83)
ਮੈਕਸਵੈੱਲ (7 ਪਾਰੀਆਂ  'ਚ 58)
ਜਾਧਵ (4 ਪਾਰੀਆਂ 'ਚ 58)


ਪੈਟ ਕਮਿੰਸ ਦਾ ਬੱਲਾ ਮੁੰਬਈ ਇੰਡੀਅਨਜ਼ ਦੇ ਵਿਰੁੱਧ ਖੂਬ ਚੱਲਦਾ ਹੈ। ਜਦੋ ਪਿਛਲੀ ਬਾਰ ਵੀ ਕੇ. ਕੇ. ਆਰ. ਟੀਮ ਦਾ ਮੁਕਾਬਲਾ ਮੁੰਬਈ ਦੇ ਨਾਲ ਹੋਇਆ ਸੀ ਤਾਂ ਉਸ ਮੈਚ 'ਚ ਵੀ ਕਮਿੰਸ ਦੇ ਬੱਲੇ ਤੋਂ ਖੂਬ ਦੌੜਾਂ ਨਿਕਲੀਆਂ ਸਨ। ਇਸ ਬਾਰ ਵੀ ਮੁੰਬਈ ਦੇ ਵਿਰੁੱਧ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ 53 ਦੌੜਾਂ ਬਣਾਈਆਂ ਹਨ।
ਪੈਟ ਕਮਿੰਸ ਦਾ ਸਰਵਸ੍ਰੇਸ਼ਠ ਆਈ. ਪੀ. ਐੱਲ. ਸਕੋਰ
53 ਬਨਾਮ ਮੁੰਬਈ ਇੰਡੀਅਨਜ਼ (ਅੱਜ)
33 ਬਨਾਮ ਮੁੰਬਈ ਇੰਡੀਅਨਜ਼ (2020)
24 ਬਨਾਮ ਜੀ. ਐੱਲ. (2017)


ਛੱਕੇ ਮਾਰਨ ਦੇ ਮਾਮਲੇ 'ਚ ਧੋਨੀ, ਮੈਕਸਵੈੱਲ ਵਰਗੇ ਬੱਲੇਬਾਜ਼ਾਂ ਨੂੰ ਪਿੱਛੇ ਛੱਡ ਦਿੱਤਾ ਹੈ। ਪੈਟ ਕਮਿੰਸ ਨੇ ਇਸ ਬਾਰ ਆਪਣੇ ਬੱਲੇ ਨਾਲ 7 ਛੱਕੇ ਲਗਾਏ ਹਨ। ਖਾਸ ਗੱਲ ਇਹ ਹੈ ਕਿ ਧੋਨੀ, ਮੈਕਸਵੈੱਲ, ਪੰਤ ਵਰਗੇ ਵੱਡੇ ਹਿੱਟ ਬੱਲੇਬਾਜ਼ ਵੀ ਛੱਕੇ ਮਾਰਨ ਦੇ ਮਾਮਲੇ 'ਚ ਕਮਿੰਸ ਤੋਂ ਪਿੱਛੇ ਰਹਿ ਗਏ ਹਨ।
ਛੱਕੇ ਮਾਰਨ 'ਚ ਇਨ੍ਹਾਂ ਖਿਡਾਰੀਆਂ ਤੋਂ ਨਿਕਲੇ ਅੱਗੇ

ਕਮਿੰਸ 7
ਰਸੇਲ 6
ਧੋਨੀ 6
ਪੰਤ 5
ਜਡੇਜਾ 4
ਮੈਕਸਵੈੱਲ 0

Gurdeep Singh

This news is Content Editor Gurdeep Singh