32ਵੀਂ ਸਿੱਖ ਖੇਡਾਂ ''ਚ ਨਿਊਜ਼ੀਲੈਂਡ ਤੋਂ 150 ਖਿਡਾਰੀ ਲੈਣਗੇ ਹਿੱਸਾ

04/17/2019 1:29:18 AM

ਔਕਲੈਂਡ — ਆਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ 19 ਤੋਂ 21 ਅਪ੍ਰੈਲ ਤਕ 32ਵੀਂ ਸਿੱਖ ਖੇਡਾਂ ਹੋ ਰਹੀਆਂ ਹਨ, ਜਿਸ 'ਚ ਲਗਭਗ 150 ਤੋਂ ਵੱਧ ਖਿਡਾਰੀ ਹਿੱਸਾ ਲੈਣ ਪਹੁੰਚ ਰਹੇ ਹਨ। ਇਸ ਵਾਰ ਇੱਥੋਂ ਐਨੇ ਪੰਜਾਬੀ ਜਾ ਰਹੇ ਕਿ ਜਹਾਜ਼ ਦੀਆਂ ਇਕੋਨਮੀ ਕਲਾਸ ਟਿਕਟਾਂ ਮੁਸ਼ਕਿਲ ਨਾਲ ਮਿਲ ਰਹੀਆਂ ਹਨ। ਨਿਊਜ਼ੀਲੈਂਡ ਤੋਂ ਜਾ ਰਹੀ ਕਬੱਡੀ ਟੀਮ ਵੀ ਇਸ ਬਾਰ ਬਹੁਤ ਉਤਸ਼ਾਹਿਤ ਨਜ਼ਰ ਆ ਰਹੀ ਹੈ। 'ਮਾਲਵਾ ਐੱਨ. ਜੈੱਡ' ਦੇ ਟਾਈਟਲ ਹੇਠ ਖੇਡਣ ਜਾ ਰਹੀ ਕਬੱਡੀ ਟੀਮ 'ਚ 9 ਖਿਡਾਰੀ ਸ਼ਾਮਿਲ ਹਨ ਜਿਨ੍ਹਾਂ 'ਚ 6 ਜਾਫੀ ਤੇ 3 ਰੇਡਰ ਹਨ। ਇਕ ਜਾਂ ਦੋ ਖਿਡਾਰੀ ਅੰਤਰਰਾਸ਼ਟਰੀ ਪੱਧਰ ਦੇ ਵੀ ਸ਼ਾਮਿਲ ਕੀਤੇ ਜਾ ਸਕਦੇ ਹਨ। ਇਸ ਟੀਮ 'ਚ ਕੁਝ ਹੋਰ ਖੇਡ ਕਲੱਬਾਂ ਦੇ ਖਿਡਾਰੀਆਂ ਦੀ ਚੋਣ ਕਰਕੇ ਨਿਊਜ਼ੀਲੈਂਡ ਦੇਸ਼ ਦੀ ਟੀਮ ਬਣਾਈ ਗਈ ਹੈ।

Gurdeep Singh

This news is Content Editor Gurdeep Singh