ਮੈਚ ਜਿੱਤਣ ਦੇ ਬਾਅਦ ਪਾਰਥਿਵ ਨੇ ਕਿਹਾ- ਸੋਚਿਆ ਨਹੀਂ ਸੀ ਕਿ ਧੋਨੀ ਖੁੰਝ ਜਾਣਗੇ

04/22/2019 2:09:11 PM

ਬੈਂਗਲੁਰੂ— ਚੇਨਈ ਸੁਪਰਕਿੰਗਜ਼ ਖਿਲਾਫ ਆਖਰੀ ਗੇਂਦ 'ਤੇ ਸਿੱਧੇ ਥ੍ਰੋਅ 'ਤੇ ਸ਼ਾਰਦੁਲ ਠਾਕੁਰ ਨੂੰ ਰਨ ਆਊਟ ਕਰਕੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਇਕ ਦੌੜ ਨਾਲ ਜਿੱਤ ਦਿਵਾਉਣ ਵਾਲੇ ਪਾਰਥਿਵ ਪਟੇਲ ਨੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਜਦੋਂ ਆਖ਼ਰੀ ਗੇਂਦ ਤੋਂ ਖੁੰਝੇ ਗਏ ਤਾਂ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ। ਧੋਨੀ ਨੇ ਉਮੇਸ਼ ਯਾਦਵ ਦੇ ਆਖਰੀ ਓਵਰ ਦੀ ਪਹਿਲੀਆਂ ਪੰਜ ਗੇਂਦਾਂ 'ਤੇ 24 ਦੌੜਾਂ ਬਣਾਈਆਂ ਪਰ ਆਖ਼ਰੀ ਗੇਂਦ 'ਤੇ ਖੁੰਝੇ ਗਏ। ਉਹ ਇਕ ਦੌੜ ਲੈਣ ਲਈ ਦੌੜੇ ਅਤੇ ਪਾਰਥਿਵ ਨੇ ਸਿੱਧੇ ਥ੍ਰੋਅ 'ਤੇ ਸ਼ਾਰਦੁਲ ਠਾਕੁਰ ਨੂੰ ਰਨ ਆਊਟ ਕਰ ਦਿੱਤਾ। 

ਪਟੇਲ ਨੇ ਮੈਚ ਤੋਂ ਬਾਅਦ ਪ੍ਰੈੱਸ ਕਾਨਫਰੰਸ 'ਚ ਕਿਹਾ, ''ਅਸੀਂ ਚਾਹੁੰਦੇ ਸੀ ਕਿ ਧੋਨੀ ਆਫ ਸਾਈਡ 'ਤੇ ਮਾਰੇ। ਉਹ ਲੈੱਗ ਸਾਈਡ 'ਤੇ ਮਾਰਦਾ ਤਾਂ ਦੋ ਦੌੜਾਂ ਸੀ ਅਤੇ ਜਿਸ ਤਰ੍ਹਾਂ ਉਹ ਵਿਕਟਾਂ ਦੇ ਵਿਚਾਲੇ ਦੌੜਦਾ ਹੈ, ਦੋ ਦੌੜਾਂ ਰੋਕਣਾ ਸਵਾਲ ਹੀ ਨਹੀਂ ਸੀ।'' ਉਨ੍ਹਾਂ ਕਿਹਾ, ''ਅਸੀਂ ਚਾਹੁੰਦੇ ਸੀ ਕਿ ਉਮੇਸ਼ ਸਲੋਅ ਗੇਂਦ ਸੁੱਟੇ ਅਤੇ ਆਫ ਸਟੰਪ ਦੇ ਬਾਹਰ ਹੋਵੇ। ਹੈਰਾਨੀ ਦੀ ਗੱਲ ਇਹ ਸੀ ਉਹ ਖੁੰਝੇ ਗਏ। ਮੈਨੂੰ ਨਹੀਂ ਲੱਗਾ ਸੀ ਕਿ ਉਹ ਖੁੰਝੇਗਾ।'' ਉਨ੍ਹਾਂ ਕਿਹਾ,''ਬੈਂਗਲੁਰੂ ਜਾਂ ਮੁੰਬਈ 'ਚ ਆਖਰੀ ਪੰਜ ਓਵਰਾਂ 'ਚ 70 ਦੌੜਾਂ ਬਣਾਈਆਂ ਜਾ ਸਕਦੀਆਂ ਹਨ। ਅਸੀਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਖਾਲੀ ਗੇਂਦਾਂ ਕਰਾਉਣਾ ਚਾਹੁੰਦੇ ਸੀ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਐੱਮ.ਐੱਸ. ਧੋਨੀ ਕੀ ਕਰ ਸਕਦਾ ਹੈ। ਉਹ ਮੈਚ ਨੂੰ ਆਖ਼ਰੀ ਤਿੰਨ-ਚਾਰ ਓਵਰ ਤਕ ਲੈ ਗਿਆ ਅਤੇ ਲਗਭਗ ਜਿੱਤ ਹੀ ਗਿਆ ਸੀ।

Tarsem Singh

This news is Content Editor Tarsem Singh