ਪ੍ਰਦੀਪ ਨਰਵਾਲ ਨੇ 1000 ਰੇਡ ਅੰਕ ਪੂਰੇ ਕਰ ਕੇ ਰਚਿਆ ਇਤਿਹਾਸ

09/11/2019 1:51:44 PM

ਸਪੋਰਟਸ ਡੈਸਕ—ਚਮਤਕਾਰੀ ਰੇਡਰ ਪ੍ਰਦੀਪ ਨਰਵਾਲ ਨੇ ਪ੍ਰੋ ਕਬੱਡੀ ਦੇ ਇਤਿਹਾਸ ਵਿਚ 1000 ਰੇਡ ਅੰਕ ਪੂਰੇ ਕਰ ਕੇ ਨਵਾਂ ਇਤਿਹਾਸ ਰਚ ਦਿੱਤਾ ਹੈ। ਪ੍ਰਦੀਪ ਨੇ ਇਥੇ ਖੇਡੇ ਗਏ 83ਵੇਂ ਮੈਚ ਵਿਚ 26 ਰੇਡ ਅੰਕ ਬਣਾਏ, ਜਿਸ ਦੇ ਦਮ 'ਤੇ ਪਟਨਾ ਪਾਈਰੇਟਸ ਨੇ ਤਮਿਲ ਤਲਾਈਵਾਜ਼ ਨੂੰ 51-25 ਨਾਲ ਹਰਾਇਆ। ਪ੍ਰਦੀਪ ਨੇ ਇਸ ਦੇ ਨਾਲ ਹੀ ਪ੍ਰੋ ਕਬੱਡੀ ਦੇ ਇਤਿਹਾਸ ਵਿਚ ਇਤਿਹਾਸਕ 1000 ਰੇਡ ਅੰਕ ਪੂਰੇ ਕਰ ਲਏ। ਇਹ ਉਪਲੱਬਧੀ ਹਾਸਲ ਕਰਨ ਵਾਲਾ ਉਹ ਪਹਿਲਾ ਤੇ ਇਕਲੌਤਾ ਖਿਡਾਰੀ ਬਣ ਗਿਆ ਹੈ।
ਇਸ ਮੈਚ 'ਚ ਪ੍ਰਦੀਪ ਆਪਣੇ ਪੁਰਾਣੇ ਰੰਗ 'ਚ ਵਿੱਖਾਈ ਦੇ ਰਹੇ ਸਨ ਅਤੇ ਕੁਲ 26 ਰੇਡ ਪੁਵਾਇੰਟਸ ਕੀਤੇ। ਇਸ ਸੀਜਨ ਦਾ ਇਕ ਮੈਚ 'ਚ ਇਹ ਦੂਜੇ ਸਭ ਤੋਂ ਜ਼ਿਆਦਾ ਰੇਡ ਪੁਵਾਇੰਟਸ ਹੈ। ਇਨ੍ਹਾਂ ਤੋਂ ਉਪਰ ਪਵਨ ਸਹਰਾਵਤ 29 ਰੇਡ ਪੁਵਾਇੰਟਸ ਦੇ ਨਾਲ ਖੜੇ ਹਨ। ਪ੍ਰੋ ਕਬੱਡੀ ਇਤਿਹਾਸ 'ਚ ਤਮਿਲ 'ਤੇ ਪਟਨਾ ਦੀ ਇਹ 8 ਮੈਚਾਂ 'ਚ ਇਹ 5ਵੀਂ ਜਿੱਤ ਹੈ, ਅਤੇ ਇਸ ਸੀਜਨ 'ਚ ਪਟਨਾ ਦੀ ਤਮਿਲ 'ਤੇ ਲਗਾਤਾਰ ਦੂਜੀ ਜਿੱਤ ਹੈ। ਹਾਲਾਂਕਿ ਇਸ ਜਿੱਤ ਤੋਂ ਬਾਅਦ ਵੀ ਪਟਨਾ ਅਜੇ ਵੀ 20 ਅੰਕਾਂ ਦੇ ਨਾਲ ਆਖਰੀ ਸਥਾਨ 'ਤੇ ਅਤੇ ਤਮਿਲ ਇਸ ਮੈਚ ਨੂੰ ਹਾਰ ਕੇ ਵੀ 11ਵੇਂ ਨੰਬਰ 'ਤੇ ਬਣਿਆ ਹੋਇਆ ਹੈ।