ਪੈਰਾ ਪਾਵਰਲਿਫਟਿੰਗ 'ਚ ਸੁਧੀਰ ਨੇ ਰਚਿਆ ਇਤਿਹਾਸ, ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਖਿਡਾਰੀ ਬਣੇ

08/05/2022 11:47:44 AM

ਬਰਮਿੰਘਮ (ਏਜੰਸੀ)- ਭਾਰਤ ਦੇ ਸੁਧੀਰ ਨੇ ਵੀਰਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਮੁਕਾਬਲੇ ਦੇ ਪੁਰਸ਼ ਹੈਵੀਵੇਟ ਫਾਈਨਲ 'ਚ ਰਿਕਾਰਡ ਤੋੜ ਪ੍ਰਦਰਸ਼ਨ ਕਰਦੇ ਹੋਏ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ। ਸੁਧੀਰ ਰਾਸ਼ਟਰਮੰਡਲ ਖੇਡਾਂ ਦੇ ਪੈਰਾ ਪਾਵਰਲਿਫਟਿੰਗ ਮੁਕਾਬਲੇ ਵਿੱਚ ਸੋਨ ਤਮਗਾ ਜਿੱਤਣ ਵਾਲੇ ਪਹਿਲੇ ਭਾਰਤੀ ਐਥਲੀਟ ਹਨ। ਉਨ੍ਹਾਂ ਨੇ ਆਪਣੀ ਦੂਜੀ ਕੋਸ਼ਿਸ਼ ਵਿੱਚ 212 ਕਿਲੋਗ੍ਰਾਮ ਭਾਰ ਚੁੱਕ ਕੇ ਰਿਕਾਰਡ 134.5 ਅੰਕਾਂ  ਨਾਲ ਸੋਨ ਤਮਗਾ ਜਿੱਤਿਆ।

 

Koo App
And The Champion Creates History!!! #Sudhir wins India’s first ever Gold medal in Para-Powerlifting at #CommonwealthGames2022. Congratulations Champion! Keep on Winning! #CWG2022India #CWG2022 #Cheer4India #TeamIndia
Koo App
Bravo Champ! Hearty congratulations #Sudhir on winning India’s first ever Gold medal in Para-Powerlifting at #CommonwealthGames2022. You have made us all super proud. Truly incredible! #CWG2022
View attached media content
- Gajendra Singh Shekhawat (@gssjodhpur) 5 Aug 2022
View attached media content
- Nitin Gadkari (@nitin.gadkari) 5 Aug 2022

ਇਹ ਵੀ ਪੜ੍ਹੋ: CWG 2022: ਵੇਟਲਿਫਟਿੰਗ 'ਚ ਗੁਰਦੀਪ ਸਿੰਘ ਨੇ ਵੀ ਮਾਰੀ ਬਾਜ਼ੀ, ਜਿੱਤਿਆ ਕਾਂਸੀ ਦਾ ਤਮਗਾ

ਹਾਲਾਂਕਿ ਸੁਧੀਰ ਆਪਣੀ ਆਖ਼ਰੀ ਕੋਸ਼ਿਸ਼ 'ਚ 217 ਕਿਲੋ ਭਾਰ ਚੁੱਕਣ 'ਚ ਅਸਫ਼ਲ ਰਹੇ। ਨਾਈਜੀਰੀਆ ਦੇ ਇਕੇਚੁਕਵੂ ਕ੍ਰਿਸਚੀਅਨ ਉਬੀਚੁਕਵੂ ਨੇ 133.6 ਅੰਕਾਂ ਨਾਲ ਚਾਂਦੀ ਦਾ ਤਮਗਾ ਜਿੱਤਿਆ। ਜਦਕਿ ਸਕਾਟਲੈਂਡ ਦੇ ਮਿਕੀ ਯੂਲ ਨੇ 130.9 ਅੰਕਾਂ ਨਾਲ ਕਾਂਸੀ ਦਾ ਤਮਗਾ ਜਿੱਤਿਆ। ਕ੍ਰਿਸਚੀਅਨ ਨੇ 197 ਕਿਲੋਗ੍ਰਾਮ, ਜਦੋਂਕਿ ਯੂਲ ਨੇ 192 ਕਿਲੋਗ੍ਰਾਮ ਭਾਰ ਚੁੱਕਿਆ।

 

ਇਸ ਤੋਂ ਪਹਿਲਾਂ ਮਨਪ੍ਰੀਤ ਕੌਰ ਅਤੇ ਸਕੀਨਾ ਖਾਤੂਨ ਮਹਿਲਾਵਾਂ ਦੇ ਲਾਈਟਵੇਟ ਫਾਈਨਲ ਵਿੱਚ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ’ਤੇ ਰਹਿ ਕੇ ਤਮਗੇ ਤੋਂ ਖੁੰਝ ਗਈਆਂ, ਜਦਕਿ ਪੁਰਸ਼ਾਂ ਦੇ ਲਾਈਟਵੇਟ ਫਾਈਨਲ ਵਿੱਚ ਪਰਮਜੀਤ ਕੁਮਾਰ ਤਿੰਨੋਂ ਕੋਸ਼ਿਸ਼ਾਂ ਵਿੱਚ ਅਸਫ਼ਲ ਰਹਿ ਕੇ ਆਖਰੀ ਸਥਾਨ ’ਤੇ ਰਹੇ।
 

 

Koo App
A historic & proud moment for the country as Sudhir wins India’s 🇮🇳 first ever Gold Medal 🥇in the Men’s Heavyweight category of Para-powerlifting at #CWG22 Heartiest congratulations at this superlative achievement! 💪🇮🇳👍🏋️ #Sudhir #CWG2022 @PIB_India | @kheloindia | @ianuragthakur
View attached media content
- Hardeep Singh Puri (@hardeepspuri) 5 Aug 2022

ਇਹ ਵੀ ਪੜ੍ਹੋ: ਤੇਜਸਵਿਨ ਸ਼ੰਕਰ ਨੇ ਕੀਤਾ ਕਮਾਲ, ਭਾਰਤ ਨੂੰ ਹਾਈ ਜੰਪ 'ਚ ਦਿਵਾਇਆ ਪਹਿਲਾ ਤਮਗ

ਇਹ ਵੀ ਪੜ੍ਹੋ: ਕੈਨੇਡਾ ਦੇ 23 ਸਾਲਾ ਹਾਕੀ ਖਿਡਾਰੀ ਪਰਮ ਧਾਲੀਵਾਲ ਦੀ ਮੌਤ, ਹੋਟਲ ਦੇ ਕਮਰੇ 'ਚੋਂ ਮਿਲੀ ਲਾਸ਼

cherry

This news is Content Editor cherry