ਪੰਤ ਬੋਲੇ- ਧੋਨੀ ਹਮੇਸ਼ਾ ਮਦਦ ਕਰਦੇ ਹਨ ਪਰ ਕਿਸੇ ਵੀ ਸਮੱਸਿਆ ਦਾ ਪੂਰਾ ਹੱਲ ਨਹੀਂ ਦੱਸਦੇ

05/03/2020 1:38:42 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਮਾਰਗਦਰਸ਼ਕ ਦੱਸਦੇ ਹੋਏ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਨੇ ਕਿਹਾ ਕਿ ਵਿਸ਼ਵ ਕੱਪ ਅਜੇਤੂ ਕਪਤਾਨ ਆਪਣੇ ਤਰੀਕੇ ਨਾਲ ਨੌਜਵਾਨ ਖਿਡਾਰੀਆਂ ਦੀ ਮਦਦ ਕਰਦੇ ਹਨ ਪਰ ਕਿਸੇ ਸਮੱਸਿਆ ਦਾ ਪੂਰਾ ਹੱਲ ਦੱਸਣ ਦੀ ਜਗ੍ਹਾ ਖੁਦ ਹੱਲ ਲੱਭਣ ਦੇ ਲਈ ਉਤਸ਼ਾਹਤ ਕਰਦੇ ਹਨ। 22 ਸਾਲ ਦੇ ਪੰਤ ਨੂੰ ਧੋਨੀ ਦਾ ਉੱਤਰਾਧਿਕਾਰੀ ਮੰਨਿਆ ਜਾ ਰਿਹਾ ਸੀ ਪਰ ਸੀਮਿਤ ਓਵਰਾਂ ਦੇ ਫਾਰਮੈਟ 'ਚ ਕੇ. ਐੱਲ. ਰਾਹੁਲ ਨੇ ਉਸਦੀ ਜਗ੍ਹਾ ਲੈ ਲਈ। ਜਿਸ ਨਾਲ ਇਸ ਨੌਜਵਾਨ ਖਿਡਾਰੀ ਨੂੰ ਪਲੇਇੰਗ ਇਲੈਵਨ 'ਚ ਜਗ੍ਹਾ ਬਣਾਉਣ ਦੇ ਲਈ ਸੰਘਰਸ਼ ਕਰਨਾ ਪੈ ਰਿਹਾ ਹੈ।


ਪੰਤ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੀ ਆਪਣੀ ਟੀਮ ਦਿੱਲੀ ਕੈਪੀਟਲਸ ਦੇ ਨਾਲ ਇੰਸਟਾਗ੍ਰਾਮ 'ਤੇ ਗੱਲਬਾਤ 'ਚ ਕਿਹਾ ਕਿ ਉਹ (ਧੋਨੀ) ਮੈਦਾਨ ਦੇ ਅੰਦਰ ਤੇ ਬਾਹਰ ਮੇਰੇ ਮਾਰਗਦਰਸ਼ਕ ਦੀ ਤਰ੍ਹਾ ਹੈ। ਮੈਂ ਕਿਸੇ ਵੀ ਸਮੱਸਿਆ ਦੇ ਹੱਲ ਲਈ ਉਸ ਨਾਲ ਸੰਪਰਕ ਕਰ ਸਕਦਾ ਹਾਂ ਪਰ ਉਹ ਮੈਨੂੰ ਕਦੀ ਵੀ ਪੂਰਾ ਹੱਲ ਲੱਭ ਕੇ ਨਹੀਂ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਅਜਿਹਾ ਇਸ ਲਈ ਵੀ ਹੈ ਕਿ ਮੈਂ ਪੂਰੀ ਤਰ੍ਹਾ ਉਨ੍ਹਾ 'ਤੇ ਨਿਰਭਰ ਨਾ ਰਿਹਾ। ਉਹ ਕੇਵਲ ਸੰਕੇਤ ਦਿੰਦੇ ਹਨ, ਜਿਸ ਨਾਲ ਮੈਨੂੰ ਹੱਲ ਕੱਢਣ 'ਚ ਮਦਦ ਮਿਲਦੀ ਹੈ। ਉਹ ਬੱਲੇਬਾਜ਼ੀ 'ਚ ਮੇਰੇ ਪਸੰਦੀਦਾ ਜੋੜੀਦਾਰਾਂ 'ਚੋਂ ਇਕ ਹਨ। ਉਨ੍ਹਾ ਦੇ ਨਾਲ ਹਾਲਾਂਕਿ ਬੱਲੇਬਾਜ਼ੀ ਦਾ ਮੌਕਾ ਘੱਟ ਹੀ ਮਿਲਦਾ ਹੈ।

PunjabKesari


Gurdeep Singh

Content Editor

Related News