ਵਿਰਾਟ-ਵਿਲੀਅਸਨ ਨਾਲ ਬੈਠੇ ਦੇਖ ਲੋਕਾਂ ਨੇ ਪੰਤ ਨੂੰ ਕਿਹਾ- ਦੁਨੀਆ ਦਾ ਸਭ ਤੋਂ ਮਹਿੰਗਾ 'ਵਾਟਰ ਬੁਆਏ'

02/03/2020 1:30:22 PM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਨੇ ਐਤਵਾਰ (2 ਫਰਵਰੀ) ਨੂੰ ਬੇਅ ਓਵਲ ਮੈਦਾਨ 'ਤੇ ਖੇਡੇ ਗਏ 5ਵੇਂ ਅਤੇ ਆਖਰੀ ਟੀ-20 ਮੁਕਾਬਲੇ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੂੰ 7 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਟੀ-20 ਸੀਰੀਜ਼ ਵਿਚ ਕਲੀਨ ਸਵੀਪ ਕੀਤਾ। ਮੈਚ ਦੌਰਾਨ ਵਿਰਾਟ ਕੋਹਲੀ, ਕੇਨ ਵਿਲੀਅਮਸਨ ਅਤੇ ਰਿਸ਼ਭ ਪੰਤ ਦੀ ਇਕੱਠਿਆਂ ਬਾਊਂਡਰੀ ਲਾਈਨ 'ਤੇ ਬੈਠਿਆਂ ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ ਅਤੇ ਨਾਲ ਹੀ ਯੂਜ਼ਰ ਪੰਤ ਨੂੰ ਲੈ ਕੇ ਰੱਜ ਕੇ ਟ੍ਰੋਲ ਕਰ ਰਹੇ ਹਨ।

ਕਪਤਾਨ ਕੋਹਲੀ ਨੂੰ ਇਸ ਮੈਚ ਵਿਚ ਆਰਾਮ ਦਿੱਤਾ ਗਿਆ ਸੀ। ਉੱਥੇ ਵਿਲੀਅਮਸਨ ਵੀ ਜ਼ਖਮੀ ਹੋਣ ਕਾਰਨ ਟੀਮ ਤੋਂ ਬਾਹਰ ਰਹੇ। ਮੈਚ ਦੌਰਾਨ ਕੋਹਲੀ-ਵਿਲੀਅਮਸਨ ਨੂੰ ਆਪਸ 'ਚ ਗੱਲ ਕਰਦਿਆਂ ਦੇਖਿਆ ਗਿਆ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਸ ਤਸਵੀਰ ਵਿਚ ਰਿਸ਼ਭ ਪੰਤ ਵੀ ਨਾਲ ਬੈਠੇ ਦਿਸ ਰਹੇ ਹਨ। ਇਸ ਤਸਵੀਰ ਦੇ ਵਾਇਰਲ ਹੁੰਦੇ ਹੀ ਲੋਕਾਂ ਨੇ ਪੰਤ 'ਤੇ ਮੀਮਸ ਬਣਾਉਣੇ ਸ਼ੁਰੂ ਕਰ ਦਿੱਤੇ। ਕਿਸੇ ਨੇ ਕਿਹਾ ਕਿ ਕੇਨ ਵਿਲੀਅਮਸਨ ਆਪਣੀ ਟੀਮ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਨਿਊਜ਼ੀਲੈਂਡ ਛੱਡ ਟੀਮ ਇੰਡੀਆ 'ਚ ਦਿਲਚਸਪੀ ਦਿਖਾ ਰਹੇ ਹਨ। ਉੱਥੇ ਹੀ ਕੁਝ ਯੂਜ਼ਰਸ ਨੇ ਪੰਤ ਨੂੰ ਲੰਮੇ ਹੱਥੀ ਲਿਆ। ਇਕ ਯੂਜ਼ਰ ਨੇ ਲਿਖਿਆ ਕਿ ਰਿਸ਼ਭ ਪੰਤ ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਨਿਊਜ਼ੀਲੈਂਡ ਕਪਤਾਨ ਕੇਨ ਵਿਲੀਅਮਸਨ ਦੇ ਰੂਪ 'ਚ 2 ਅਜਿਹੇ ਖਿਡਾਰੀਆਂ ਨੂੰ ਟਿਪਸ ਦੇ ਰਹੇ ਹਨ, ਜੋ ਪਲੇਇੰਗ ਇਲੈਵਨ ਵਿਚ ਜਗ੍ਹਾ ਨਹੀਂ ਬਣਾ ਸਕੇ। ਇਕ ਨੇ ਲਿਖਿਆ ਕਿ ਪੰਤ ਅਤੇ ਵਿਰਾਟ ਕੋਹਲੀ ਨਿਊਜ਼ੀਲੈਂਡ ਦੇ ਧਾਕੜ ਕਪਤਾਨ ਕੇਨ ਵਿਲੀਅਮਸਨ ਨੂੰ ਟਵਿੱਟਰ ਜੁਆਈਨ ਕਰਨ ਲਈ ਮਨਾਉਣ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਹਾਲਾਂਕਿ ਮੈਚ ਤੋਂ ਬਾਅਦ ਪ੍ਰੈੱਸ ਕਾਨਫ੍ਰੈਂਸ ਵਿਚ ਵਿਰਾਟ ਨੇ ਕੇਨ ਵਿਲੀਅਮਸਨ ਦੀ ਰੱਜ ਕੇ ਸ਼ਲਾਘਾ ਕੀਤੀ।

ਪੰਤ ਨੂੰ ਲੰਮੇ ਹੱਥੀ ਲੈਂਦਿਆਂ ਇਕ ਯੂਜ਼ਰ ਨੇ ਲਿਖਿਆ ਕਿ ਉਹ (ਪੰਤ) ਕੇਨ ਵਿਲੀਅਮਸਨ ਨੂੰ ਨਿਊਜ਼ੀਲੈਂਡ ਟੀਮ ਵੱਲੋਂ ਖਿਡਾਉਣ ਲਈ ਬੇਨਤੀ ਕਰ ਰਹੇ ਹਨ। ਉੱਥੇ ਹੀ ਇਕ ਪ੍ਰਸ਼ੰਸਕ ਨੇ ਪੰਤ ਨੂੰ ਟੀਮ ਇੰਡੀਆ ਦਾ ਸਭ ਤੋਂ ਮਹਿੰਗਾ ਵਾਟਰ ਬੁਆਏ ਕਿਹਾ। ਦੱਸ ਦਈਏ ਕਿ ਰਿਸ਼ਭ ਪੰਤ ਆਸਟਰੇਲੀਆ ਖਿਲਾਫ ਸੀਰੀਜ਼ 'ਚ ਜ਼ਖਮੀ ਹੋ ਗਏ ਸੀ ਜਿਸ ਤੋਂ ਬਾਅਦ ਉਹ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਬਣੇ। ਨਿਊਜ਼ੀਲੈਂਡ ਖਿਲਾਫ ਵੀ ਪੰਤ ਪਲੇਇੰਗ ਇਲੈਵਨ ਤੋਂ ਬਾਹਰ ਹੀ ਰਹੇ।


Related News