ਪੰਡਯਾ ਦਾ ਸੁਪਰਫੈਨ ਹਾਦਸੇ 'ਚ ਜ਼ਖਮੀ, ਮਦਦ ਲਈ ਆਇਆ ਸਟਾਰ ਕ੍ਰਿਕਟਰ

09/28/2019 12:11:54 AM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਹਾਦਸੇ 'ਚ ਜ਼ਖਮੀ ਆਪਣੇ ਸੁਪਰਫੈਨ ਦੇ ਇਲਾਜ ਦੇ ਲਈ ਅੱਗੇ ਆਏ ਹਨ। ਹਾਰਦਿਕ ਪੰਡਯਾ ਦਾ ਇਹ ਸੁਪਰਫੈਨ ਕੋਇੰਬਟੂਰ ਦਾ ਰਹਿਣ ਵਾਲਾ ਹੈ। ਉਸਦਾ ਨਾਂ ਹੈ ਮੁਗੁੰਥਨ। ਉਸਦੇ ਆਪਣੇ ਸਰੀਰ 'ਤੇ 16 ਭਾਸ਼ਾ 'ਚ ਆਪਣਾ ਨਾਂ ਵੀ ਲਿਖਾਇਆ ਹੈ। ਮੁਗੁੰਥਨ ਬੀਤੇ ਦਿਨੀਂ ਧਰਮਸ਼ਾਲਾ 'ਚ ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਹੋਣ ਵਾਲੇ ਪਹਿਲੇ ਟੀ-20 ਮੈਚ ਨੂੰ ਦੇਖਣ ਦੇ ਲਈ ਨਿਕਲੇ ਸਨ ਕਿ ਰਸਤੇ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਰਦਿਕ ਨੂੰ ਜਿਸ ਤਰ੍ਹਾਂ ਹੀ ਇਸ ਦੇ ਵਾਰੇ 'ਚ ਪਤਾ ਲੱਗਿਆ ਕਿ ਉਸਦੇ ਆਪਣੇ ਫੈਨ ਦੇ ਇਲਾਜ ਦਾ ਖਰਚਾ ਚੁੱਕਣ ਦਾ ਫੈਸਲਾ ਕੀਤਾ।


ਮੁਗੁੰਥਨ ਹਾਰਦਿਕ ਦਾ ਇਨ੍ਹਾ ਵੱਡਾ ਫੈਨ ਹੈ ਕਿ ਜਦੋਂ ਇਹ ਸਟਾਰ ਖਿਡਾਰੀ ਰਿਐਲਿਟੀ ਚੈਟ ਸ਼ੌਅ ਕਾਫੀ ਵਿਦ ਕਰਣ ਦੇ ਕਾਰਨ ਵਿਵਾਦਾਂ 'ਚ ਅੱਗੇ ਆ ਗਿਆ ਤਾਂ ਉਸ ਨੇ ਆਪਣੇ ਸਿਰ ਦੇ ਵਾਲ ਕੱਟਵਾ ਦਿੱਤੇ ਸੀ। ਮੁਗੁੰਥਨ ਬੀਤੇ ਦਿਨੀਂ ਧਰਮਸ਼ਾਲਾ 'ਚ ਹੋਣ ਵਾਲੇ ਟੀ-20 ਮੈਚ ਦੇ ਲਈ ਘਰ ਤੋਂ ਨਿਕਲਿਆ ਸੀ। ਕਿਉਂਕਿ ਉਸ ਨੂੰ ਜਲਦੀ 'ਚ ਟਰੇਨ ਦੀ ਟਿਕਟ ਨਹੀਂ ਮਿਲੀ ਇਸ ਲਈ ਉਹ ਬੱਸ 'ਚ ਹੀ ਮੈਚ ਦੇਖਣ ਦੇ ਲਈ ਨਿਕਲ ਗਿਆ ਸੀ। ਜਬਲਪੁਰ ਦੇ ਨੇੜੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਰਾਹਗੀਰ ਉਸ ਨੂੰ ਪਹਿਲਾਂ ਸਿਵਲ ਹਸਪਤਾਲ ਤਾਂ ਬਾਅਦ 'ਚ ਇਕ ਪ੍ਰਾਈਵੇਟ ਹਸਪਤਾਲ ਲੈ ਗਏ।


ਡਾਕਟਰਾਂ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨ ਮੁਗੁੰਥਨ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਉਸਦੀ ਸਰਜਰੀ ਕਰਨੀ ਪਵੇਗੀ। ਨਾਲ ਹੀ ਆਪਣੇ ਫੈਨ ਦੇ ਹਾਦਸੇ ਦੀ ਖਬਰ ਸੁਣ ਕੇ ਹਾਰਦਿਕ ਵੀ ਨਿਰਾਸ਼ ਹੋ ਗਿਆ। ਉਸ ਨੇ ਮੁਗੁੰਥਨ ਦੇ ਇਲਾਜ ਦਾ ਸਾਰਾ ਖਰਚਾ ਚੁੱਕਣ ਦਾ ਫੈਸਲਾ ਕੀਤਾ। ਮੁਗੁੰਥਨ ਹੁਣ ਠੀਕ ਹੈ।

Gurdeep Singh

This news is Content Editor Gurdeep Singh