ਇੰਟਰਨੈੱਟ 'ਤੇ ਪੰਡਯਾ ਦਾ ਨਵਾਂ ਟੈਟੂ ਹੋਇਆ ਵਾਇਰਲ, ਫੈਨਜ ਨੂੰ ਆਇਆ ਕਾਫੀ ਪਸੰਦ

07/28/2019 5:47:34 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਆਲ ਰਾਊਂਡਰ ਖਿਡਾਰੀ ਇਕ ਵਾਰ ਫਿਰ ਸੁੱਰਖੀਆਂ 'ਚ ਹਨ। ਟੈਟੂ ਦੇ ਸ਼ੌਕਿਨ ਪੰਡਯਾ ਨੇ ਆਪਣੀ ਬਾਂਹ 'ਤੇ ਇਕ ਨਵਾਂ ਟੈਟੂ ਹੈ ਜਿਸ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ ਤੇ ਲੋਕ ਪੰਡਯਾ ਦੇ ਇਸ ਟੈਟੂ ਨੂੰ ਕਾਫੀ ਪਸੰਦ ਵੀ ਕਰ ਰਹੇ ਹਨ। ਗੌਰ ਕਿਤਾ ਜਾਵੇ ਤਾਂ ਤਿੰਨ ਅਗਸਤ ਤੋਂ ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ ਦੌਰੇ 'ਤੇ ਹੋਵੇਗੀ ਤੇ ਇਸ ਦੌਰਾਨ ਸਭ ਤੋਂ ਪਹਿਲਾਂ ਟੀ20 ਸੀਰੀਜ ਖੇਡੀ ਜਾਵੇਗੀ। ਟੀਮ ਦੇ ਆਲ ਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਨੂੰ ਇਸ ਦੌਰੇ ਤੋਂ ਆਰਾਮ ਦਿੱਤਾ ਗਿਆ ਹੈ।  

ਪੰਡਯਾ ਨੇ ਆਪਣੇ ਇੰਸਟਾਗਰਾਮ 'ਤੇ ਇਸ ਨਵੇਂ ਟੈਟੂ ਦੀ ਫੋਟੋ ਨੂੰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਆਪਣੇ ਪੂਰੇ ਖੱਬੇ ਹੱਥ 'ਚ ਇਕ ਲੰਬਾ ਸ਼ੇਰ ਬਣਵਾਇਆ ਹੈ ਜੋ ਕਲਾਈ ਤੋਂ ਲੈ ਕੇ ਕੂਹਣੀ ਤੱਕ ਹੈ। ਇਸ ਫੋਟੋ ਨੂੰ ਸ਼ੇਅਰ ਕਰਦੇ ਹੀ ਵਾਇਰਲ ਹੋ ਗਈ ਤੇ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਉਥੇ ਹੀ ਹਜ਼ਾਰਾ ਲੋਕਾਂ ਨੇ ਇਸ 'ਚੇ ਕੁਮੈਂਟ ਵੀ ਕੀਤੇ ਹਨ।PunjabKesari  ਆਈ. ਸੀ. ਸੀ. ਵਰਲਡ ਕੱਪ 2019 'ਚ 9 ਮੈਚਾਂ 'ਚ ਪੰਡਯਾ ਨੇ 266 ਦੌੜਾਂ ਬਣਾਈਆਂ ਜਦ ਕਿ ਇਸ ਦੌਰਾਨ ਉਨ੍ਹਾਂ ਨੇ 10 ਵਿਕਟ ਵੀ ਹਾਸਲ ਕੀਤੇ। ਉਥੇ ਹੀ ਉਨ੍ਹਾਂ ਨੇ ਟੈਸਟ  (11), ਵਨ-ਡੇ (54) ਤੇ ਟੀ20 (38) ਮੈਚਾਂ 'ਚ 1,700 ਤੋਂ ਜ਼ਿਆਦਾ ਦੌੜਾਂ ਬਣਾਈਆਂ ਤੇ 100 ਤੋਂ ਜ਼ਿਆਦਾ ਵਿਕਟ ਲਈਆਂ ਹਨ।


Related News