ਹਾਰਦਿਕ ਪੰਡਯਾ ਸਭ ਤੋਂ ਤੇਜ਼ 100 ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼, ਬਣਾਇਆ ਇਹ ਵੱਡਾ ਰਿਕਾਰਡ

04/11/2022 10:26:49 PM

ਮੁੰਬਈ- ਗੁਜਰਾਤ ਟਾਈਟਨਸ ਟੀਮ ਦੇ ਕਪਤਾਨ ਹਾਰਦਿਕ ਪੰਡਯਾ ਨੇ ਸਨਰਾਈਜ਼ਰਜ਼ ਹੈਦਰਾਬਾਦ ਦੇ ਵਿਰੁੱਧ ਆਪਣੇ ਨਾਂ ਵੱਡਾ ਰਿਕਾਰਡ ਬਣਾ ਲਿਆ। ਹੈਦਰਾਬਾਦ ਦੇ ਵਿਰੁੱਧ ਬੱਲੇਬਾਜ਼ੀ ਦੇ ਲਈ ਹਾਰਦਿਕ ਪੰਡਯਾ ਪਹਿਲਾ ਛੱਕਾ ਲਗਾਉਂਦੇ ਹੀ ਸਭ ਤੋਂ ਤੇਜ਼ 100 ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ। ਹਾਰਦਿਕ ਪੰਡਯਾ ਨੇ ਆਈ. ਪੀ. ਐੱਲ. ਵਿਚ 100 ਛੱਕੇ ਲਗਾਉਣ ਦੇ ਲਈ ਸਿਰਫ 1046 ਗੇਂਦਾਂ ਦਾ ਸਾਹਮਣਾ ਕੀਤਾ।

ਇਹ ਖ਼ਬਰ ਪੜ੍ਹੋ- RSA v BAN : ਦੱਖਣੀ ਅਫਰੀਕਾ ਨੇ 2-0 ਨਾਲ ਜਿੱਤੀ ਟੈਸਟ ਸੀਰੀਜ਼
ਹਾਰਦਿਕ ਪੰਡਯਾ ਨੇ ਮਾਰਕਰਮ ਦੀ ਗੇਂਦ 'ਤੇ ਜਿਵੇਂ ਹੀ ਛੱਕਾ ਲਗਾਇਆ ਉਹ 100 ਛੱਕੇ ਲਗਾਉਣ ਵਾਲੇ ਸਭ ਤੇਂ ਤੇਜ਼ ਭਾਰਤੀ ਬੱਲੇਬਾਜ਼ ਬਣ ਗਏ ਹਨ ਜਦਕਿ ਸਭ ਤੋਂ 100 ਛੱਕੇ ਲਗਾਉਣ ਦੀ ਸੂਚੀ ਵਿਚ ਤੀਜੇ ਸਥਾਨ 'ਤੇ ਹਨ। ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ 100 ਛੱਕੇ ਲਗਾਉਣ ਦਾ ਰਿਕਾਰਡ ਦਿੱਗਜ ਬੱਲੇਬਾਜ਼ ਆਂਦਰੇ ਰਸਲ ਦੇ ਨਾਂ 'ਤੇ ਹੈ। ਉਨ੍ਹਾਂ ਨੇ ਸਿਰਫ 657 ਗੇਂਦਾਂ ਦਾ ਸਾਹਮਣਾ ਕਰਦੇ ਹੋਏ 100 ਛੱਕੇ ਲਗਾਏ। ਦੂਜੇ ਸਥਾਨ 'ਤੇ ਕ੍ਰਿਸ ਗੇਲ ਦਾ ਨਾਂ ਆਉਂਦਾ ਹੈ। ਉਨ੍ਹਾਂ ਨੇ ਇਸ ਦੇ ਲਈ 943 ਗੇਂਦਾਂ ਖੇਡੀਆਂ ਸਨ।


ਆਈ. ਪੀ. ਐੱਲ. ਵਿਚ ਸਭ ਤੋਂ ਤੇਜ਼ 100 ਛੱਕੇ ਲਗਾਉਣ ਵਾਲੇ ਟਾਪ 5 ਬੱਲੇਬਾਜ਼
657: ਆਂਦਰੇ ਰਸਲ
943: ਕ੍ਰਿਸ ਗੇਲ
1046: ਹਾਰਦਿਕ ਪੰਡਯਾ*
1094: ਕੀਰੋਨ ਪੋਲਾਰਡ
1118: ਗਲੇਨ ਮੈਕਸਵੈੱਲ

ਇਹ ਖ਼ਬਰ ਪੜ੍ਹੋ- ਬਾਬਰ ਆਜ਼ਮ ਤੇ ਰੇਸ਼ੇਲ ICC ਦੇ 'ਮਹੀਨੇ ਦੇ ਸਰਵਸ੍ਰੇਸ਼ਠ ਖਿਡਾਰੀ' ਬਣੇ
2015 ਤੋਂ ਬਾਅਦ ਆਈ. ਪੀ. ਐੱਲ. ਵਿਚ 100 ਛੱਕੇ ਲਗਾਉਣ ਵਾਲੇ ਭਾਰਤੀ ਬੱਲੇਬਾਜ਼
ਕੇ. ਐੱਲ. ਰਾਹੁਲ
ਵਿਰਾਟ ਕੋਹਲੀ
ਸੰਜੂ ਸੈਮਸਨ
ਰਿਸ਼ਭ ਪੰਤ
ਐੱਮ. ਐੱਸ. ਧੋਨੀ
ਰੋਹਿਤ ਸ਼ਰਮਾ
ਅੰਬਾਤੀ ਰਾਇਡੂ
ਹਾਰਦਿਕ ਪੰਡਯਾ

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh