ਫਿਟਨੈੱਸ ਕਾਰਨ ਨਿਊਜ਼ੀਲੈਂਡ ਦੌਰੇ ਲਈ ਪੰਡਯਾ ਦੇ ਨਾਂ ''ਤੇ ਵਿਚਾਰ ਨਹੀਂ

01/21/2020 11:36:56 PM

ਨਵੀਂ ਦਿੱਲੀ— ਹਾਲ 'ਚ ਫਿਟਨੈੱਸ ਟੈਸਟ 'ਚ ਫੇਲ ਹੋਣ ਵਾਲੇ ਹਰਫਨਮੌਲਾ ਹਾਰਦਿਕ ਪੰਡਯਾ ਦੇ ਨਾਂ 'ਤੇ ਨਿਊਜ਼ੀਲੈਂਡ ਦੌਰੇ ਦੇ ਲਈ ਚੁਣੀ ਗਈ ਟੀਮ ਦੇ ਲਈ ਵਿਚਾਰ ਨਹੀਂ ਕੀਤਾ ਗਿਆ। ਇਹ ਪਤਾ ਚੱਲਿਆ ਹੈ ਕਿ ਪੰਡਯਾ ਦੀ ਫਿਟਨੈੱਸ ਅੰਤਰਰਾਸ਼ਟਰੀ ਕ੍ਰਿਕਟ ਦੀ ਜ਼ਰੂਰਤਾਂ ਦੇ ਅਨੁਸਾਰ ਨਹੀਂ ਹੈ। ਅੰਤਰਰਾਸ਼ਟਰੀ ਕ੍ਰਿਕਟ 'ਚ ਵਾਪਸੀ ਦੇ ਲਈ ਉਸ ਨੂੰ ਬੜੌਦਾ ਦੇ ਲਈ ਘੱਟ ਤੋਂ ਘੱਟ ਇਕ ਘਰੇਲੂ ਮੈਚ ਖੇਡਣਾ ਹੋਵੇਗਾ। ਇਸ ਤੋਂ ਬਾਅਦ ਹੀ ਦੱਖਣੀ ਅਫਰੀਕਾ ਵਿਰੁੱਧ ਖੇਡੀ ਜਾਣ ਵਾਲੀ ਘਰੇਲੂ ਵਨ ਡੇ ਸੀਰੀਜ਼ ਦੇ ਲਈ ਉਸਦੇ ਨਾਂ 'ਤੇ ਵਿਚਾਰ ਹੋਣ ਦੀ ਸੰਭਾਵਨਾ ਹੈ। ਪੰਡਯਾ ਨੇ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਨਾਲ ਸਬੰਧਤ ਟੈਸਟ ਨਹੀਂ ਦਿੱਤਾ। ਜੋ ਪਿੱਠ ਦੀ ਸੱਟ ਕਾਰਨ ਵਾਪਸੀ ਕਰਨ ਵਾਲੇ ਗੇਂਦਬਾਜ਼ ਦੇ ਲਈ ਜ਼ਰੂਰੀ ਹੁੰਦਾ ਹੈ। ਬੜੌਦਾ ਦੇ 26 ਸਾਲ ਦੇ ਇਸ ਕ੍ਰਿਕਟਰ ਨੇ ਦਾਅਵਾ ਕੀਤਾ ਸੀ ਕਿ ਉਹ ਨਿਊਜ਼ੀਲੈਂਡ ਦੌਰੇ ਦੇ ਦੂਜੇ ਹਿੱਸੇ ਦੇ ਲਈ ਫਿੱਟ ਹੋ ਜਾਣਗੇ ਪਰ ਬੀ. ਸੀ. ਸੀ. ਆਈ. ਨਾਲ ਜੁੜੇ ਸੂਤਰ ਨੇ ਕਿਹਾ ਕਿ ਨਿਜੀ ਵਿਅਕਤੀਗਤ ਮੁਲਾਂਕਣ ਸੀ।  

Gurdeep Singh

This news is Content Editor Gurdeep Singh