ਭਾਰਤੀ ਟੀਮ ''ਚ ਜਗ੍ਹਾ ਨਾ ਮਿਲਣ ਤੋਂ ਨਿਰਾਸ਼ ਸੀ ਪਾਂਡੇ, ਹੁਣ ਕੀਤਾ ਖੁਲਾਸਾ

04/11/2018 12:05:26 AM

ਹੈਦਰਾਬਾਦ— ਬੱਲੇਬਾਜ਼ ਮਨੀਸ਼ ਪਾਂਡੇ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਭਾਰਤ ਲਈ ਖੇਡਣ ਨੂੰ ਬੇਤਾਬ ਸਨ ਤੇ ਜਦੋਂ 2009 'ਚ ਆਈ. ਪੀ. ਐੱਲ. ਦੇ ਦੂਜੇ ਸੈਸ਼ਨ 'ਚ ਸੈਂਕੜੇ ਲਗਾ ਕੇ ਚਰਚਾ 'ਚ ਆਉਣ ਤੋਂ ਬਾਅਦ ਵੀ ਉਸ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ ਤਾਂ ਉਹ ਨਿਰਾਸ਼ ਸੀ।
ਪਾਂਡੇ ਨੇ ਆਈ. ਪੀ. ਐੱਲ. ਦੇ ਦੂਜੇ ਸੈਸ਼ਨ ਦੇ ਦੌਰਾਨ ਚਰਚਾ 'ਚ ਆਏ ਜਦੋਂ ਉਹ ਆਈ. ਪੀ. ਐੱਲ. 'ਚ ਸੈਂਕੜਾ ਲਗਾਉਣ ਵਾਲੇ ਪਹਿਲੇ ਭਾਰਤੀ ਬੱਲੇਬਾਜ਼ ਬਣੇ ਪਰ ਇਸ ਦੇ 6 ਸਾਲ ਬਾਅਦ 2015 'ਚ ਜ਼ਿੰਬਾਬਵੇ 'ਚ ਉਸ ਨੂੰ ਭਾਰਤ ਦੇ ਲਈ ਟੀ-20 ਕੌਮਾਂਤਰੀ ਮੈਚ ਦੀ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਉਸ ਨੇ ਕਿਹਾ ਕਿ 2009 'ਚ ਪਹਿਲਾਂ ਸੈਂਕੜਾ ਲਗਾਉਣ ਦੀ ਸ਼ੁਰੂਆਤ ਕੀਤੀ ਸੀ। ਮੈਨੂੰ 2014 ਤੋਂ ਬਾਅਦ ਘਰੇਲੂ ਸਰਕਿਟ 'ਚ ਖੇਡੀ ਵੱਡੀਆਂ ਪਾਰੀਆਂ ਹੀ ਯਾਦ ਹੈ। ਪਾਂਡੇ ਨੇ ਕਿਹਾ ਕਿ 2009-2010 ਤੋਂ ਬਾਅਦ ਮੈਂ ਸੋਚ ਰਿਹਾ ਸੀ ਕਿ ਮੈਂ ਭਾਰਤ ਲਈ ਖੇਡਾਂਗਾ। ਆਈ. ਪੀ. ਐੱਲ. ਤੋਂ ਬਾਅਦ ਮੇਰੇ ਲਈ ਪਹਿਲੀ ਸ੍ਰੇਣੀ ਸੈਸ਼ਨ ਵੀ ਵਧੀਆ ਰਹੀ। ਮੈਂ ਭਾਰਤ ਦੇ ਲਈ ਖੇਡਣ ਨੂੰ ਬੇਤਾਬ ਸੀ।