ਪਾਕਿਸਤਾਨੀ ਟੀਮ ''ਚ ਫਿਕਸਰਾਂ ਦਾ ਹੁੰਦੈ ਸਵਾਗਤ : ਦਾਨਿਸ਼

12/29/2019 7:29:38 PM

ਲਾਹੌਰ : ਸਾਬਕਾ ਪਾਕਿਸਤਾਨੀ ਕ੍ਰਿਕਟਰ ਦਾਨਿਸ਼ ਕਨੇਰੀਆ ਨੇ ਖੁਲਾਸਾ ਕੀਤਾ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਵਿਚ ਮੈਚ ਫਿਕਸਿੰਗ ਕਰਨ ਵਾਲੇ ਖਿਡਾਰੀਆਂ ਦਾ ਵੀ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ ਜਾਂਦਾ ਹੈ। ਪਾਕਿਸਤਾਨੀ ਕ੍ਰਿਕਟ ਟੀਮ ਦੇ ਇਕਲੌਤੇ ਹਿੰਦੂ ਖਿਡਾਰੀ ਦਾਨਿਸ਼ ਕਨੇਰੀਆ ਦਾ ਕਰੀਅਰ ਅਚਾਨਕ ਰਾਸ਼ਟਰੀ ਟੀਮ ਵਿਚ ਖਤਮ ਹੋ ਗਿਆ ਸੀ। ਹਾਲ ਹੀ ਵਿਚ ਸ਼ੋਏਬ ਅਖਤਰ ਦੇ ਦਾਨਿਸ਼ਦ ੇਨਾਲ ਪਾਕਿਸਤਾਨੀ ਟੀਮ ਵਿਚ ਪੱਖਪਾਤੀ ਕੀਤੇ ਜਾਣ ਦੇ ਜਨਤਕ ਬਿਆਨ ਤੋਂ ਬਾਅਦ ਤੋਂ ਫਿਰ ਸਾਬਕਾ ਕ੍ਰਿਕਟ ਦਾਨਿਸ਼ ਸੁਰਖੀਆਂ ਵਿਚ ਆ ਗਿਆ ਹੈ, ਜਿਹੜਾ ਪਿਛਲੇ ਕਈ ਸਾਲਾਂ ਤੋਂ ਟੀਮ ਦਾ ਹਿੱਸਾ ਨਹੀਂ ਹੈ।
ਦਾਨਿਸ਼ ਨੇ ਪਾਕਿਸਤਾਨੀ ਟੀਮ ਮੈਨੇਜਮੈਂਟ, ਖਿਡਾਰੀਆਂ 'ਤੇ ਕਈ ਦੋਸ਼ ਲਾਏ ਤੇ ਨਾਲ ਹੀ ਜਾਵੇਦ ਮਿਆਂਦਾਦ ਦੀ ਵੀ ਆਲੋਚਨਾ ਕੀਤੀ, ਜਿਨ੍ਹਾਂ ਨੇ ਦਾਨਿਸ਼ 'ਤੇ ਦੋਸ਼ ਲਾਇਆ ਸੀ ਕਿ ਉਹ ਪੈਸੇ ਲਈ ਕੁਝ ਵੀ ਕਰ ਸਕਦਾ ਹੈ।

ਸਾਬਕਾ ਪਾਕਿਸਤਾਨੀ ਕ੍ਰਿਕਟਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਟੀਮ ਵਿਚ ਕਈ ਫਿਕਸਰ ਖਿਡਾਰੀ ਹਨ, ਜਿਨ੍ਹਾਂ ਨੇ ਦੇਸ਼ ਨੂੰ ਪੈਸਿਆਂ ਲਈ ਬੇਚ ਦਿੱਤਾ ਪਰ ਟੀਮ ਵਿਚ ਫਿਰ ਵੀ ਉਨ੍ਹਾਂ ਦਾ ਸਵਾਗਤ ਹੋਇਆ ਹੈ। ਉਸ ਨੇ ਕਿਹਾ, ''ਲੋਕ ਕਹਿ ਰਹੇ ਹਨ ਕਿ ਮੈਂ ਪਾਕਿਸਤਾਨ ਲਈ 10 ਸਾਲਾਂ ਤਕ ਖੇਡਿਆ ਪਰ ਮੈਂ ਆਪਣੀ ਜ਼ਿੰਦਗੀ ਨੂੰ ਦਾਅ 'ਤੇ ਲਾ ਕੇ ਖੇਡਿਆ। ਮੈਂ ਪਿੱਚ 'ਤੇ ਆਪਣਾ ਖੂਨ ਪਸੀਨਾ ਵਹਾਇਆ ਹੈ। ਮੇਰੇ ਹੱਥਾਂ ਵਿਚੋਂ ਖੂਨ ਨਿਕਲਣ ਦੇ ਬਾਵਜੂਦ ਮੈਂ ਗੇਂਦਬਾਜ਼ੀ ਕੀਤੀ ਪਰ ਟੀਮ ਵਿਚ ਅਜਿਹੇ ਖਿਡਾਰੀ ਹਨ, ਜਿਨ੍ਹਾ ਨੇ ਪੈਸਿਆਂ ਲਈ ਦੇਸ਼ ਨੂੰ ਵੇਚਿਆ ਤੇ ਮੈਚਾਂ ਵਿਚ ਫਿਕਸਿੰਗ ਕੀਤੀ ਪਰ ਉਨ੍ਹਾਂ ਦਾ ਟੀਮ ਵਿਚ ਸਵਾਗਤ ਕੀਤਾ ਗਿਅਆ। ਮੈਂ ਪੈਸਿਆਂ ਲਈ ਆਪਣੇ ਦੇਸ਼ ਨੂੰ ਨਹੀਂ ਬੇਚਿਆ।''