ਮਯੰਕ ਮਾਰਕੰਡੇ ''ਤੇ ਟਵੀਟ ਦੇ ਚੱਲਦੇ ਟ੍ਰੋਲ ਹੋਈ ਪਾਕਿਸਤਾਨੀ ਪੱਤਰਕਾਰ ਜੈਨਬ ਅੱਬਾਸ

04/09/2018 11:08:37 AM

ਨਵੀਂ ਦਿੱਲੀ—ਇੰਡੀਅਨ ਪ੍ਰੀਮੀਅਰ ਲੀਗ ਦੇ 11ਵੇਂ ਐਡੀਸ਼ਨ ਦੇ ਪਹਿਲੇ ਮੈਚ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਲੈਗ ਸਪਿਨਰ ਮਯੰਕ ਮਾਰਕੰਡੇ ਨੂੰ ਬਹੁਤ ਪ੍ਰਸ਼ੰਸਾ ਮਿਲ ਰਹੀ ਹੈ। ਗੁਆਂਢੀ ਦੇਸ਼ ਪਾਕਿਸਤਾਨ ਦੀ ਮੀਡੀਆ 'ਚ ਵੀ ਉਨ੍ਹਾਂ ਬਾਰੇ 'ਚ ਚਰਚਾ ਹੋ ਰਹੀ ਹੈ। ਪਾਕਿਸਤਾਨ ਦੀ ਪੱਤਰਕਾਰ ਜੈਵਬ ਅਬਾਸ ਨੇ ਵੀ ਮਯੰਕ ਦੀ ਪ੍ਰਸੰਸਾ ਕੀਤੀ ਪਰ ਅਜਿਹਾ ਕਰਨਾ ਉਨ੍ਹਾਂ ਦੇ ਦੇਸ਼ ਦੇ ਕ੍ਰਿਕਟ ਪ੍ਰਸ਼ੰਸਕਾ ਨੂੰ ਰਾਸ ਨਹੀਂ ਆਇਆ। ਜੈਨਬ ਦੇ ਟਵਿੱਟਰ ਅਕਾਉਂਟ 'ਤੇ ਉਨ੍ਹਾਂ ਨੂੰ ਬਹੁਤ ਕੁਝ ਕਿਹਾ ਗਿਆ।
ਜੈਨਬ ਨੇ ਟਵੀਟ ਕੀਤਾ,' ਅੱਜ ਦਾ ਦੌਰ ਲੈਗ ਸਪਿਨਰਸ ਦਾ ਹੈ। ਰਾਸ਼ਿਦ ਖਾਨ, ਸ਼ਾਦਾਬ ਖਾਨ, ਯੁਜਵਿਦਰ ਚਹਿਲ ਅਤੇ ਹੁਣ ਮੁੰਬਈ ਇੰਡੀਅਨਸ ਦੇ ਮਾਰਕੰਡੇ।' ਉਨ੍ਹਾਂ ਨੇ ਨਾਲ ਹੀ ਹੈਸ਼ਟੈਗ ਕੀਤਾ # mlvcsk
 


ਇਸਦੇ ਬਾਅਦ ਪਾਕਿਸਤਾਨੀ ਯੂਜ਼ਰਸ ਨੂੰ ਇਹ ਰਾਸ ਨਹੀਂ ਆਇਆ ਅਤੇ ਉਨ੍ਹਾਂ ਨੇ ਇਸ 'ਤੇ ਕਈ ਕਮੈਂਟ ਕੀਤੇ। ਇਕ ਯੂਜ਼ਰਸ ਨੇ ਲਿਖਿਆ ਤੁਸੀਂ ਇਸ ਆਈ.ਪੀ.ਐੱਲ. ਦੇ ਬਾਰੇ 'ਚ ਰਿਪੋਟਿੰਗ ਕਰਨਾ ਬੰਦ ਕਰੋ। ਇਕ ਹੋਰ ਯੂਜ਼ਰਸ ਨੇ ਤਾਂ ਜੈਨਬ ਨੂੰ ਭਾਰਤ 'ਚ ਰਹਿਣ ਦੀ ਸਾਲਹ ਤੱਕ ਦੇ ਦਿੱਤੀ।


ਨੌਜਵਾਨ ਲੋਕ ਸਪਿਨਰ ਮਯੰਕ ਨੇ ਸੀਜ਼ਨ 11 ਦੇ ਪਹਿਲੇ ਮੈਚ ਨਾਲ ਆਈ.ਪੀ.ਐੱਲ. ਦਾ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣੇ ਪਹਿਲੇ ਹੀ ਮੈਚ 'ਚ 23 ਦੋੜਾ ਦੇ ਕੇ 3 ਵਿਕਟ ਲਏ ਅਤੇ ਚੇਨਈ ਸੁਪਰਕਿੰਗਜ਼ ਦੇ ਬੱਲੇਬਾਜ਼ਾਂ ਨੂੰ ਆਪਣੀ ਗੁਗਲੀ ਨਾਲ ਖੂਬ ਪਰੇਸ਼ਾਨ ਕੀਤਾ। ਨੀਲਾਮੀ 'ਚ ਮੂੰਬਈ ਇੰਡੀਅਨਜ਼ ਨੇ ਮਾਰਕੰਡੇ ਨੂੰ ਸਿਰਫ 20 ਲੱਖ 'ਚ ਖਰੀਦਿਆ ਸੀ।