ਪਾਕਿ ਕ੍ਰਿਕਟ ਟੀਮ ਨੂੰ ਪਾਬੰਦੀਸ਼ੁਦਾ ਕਰਨ ਦੀ ਪਟੀਸ਼ਨ ਦਾਇਰ

06/19/2019 12:38:36 PM

ਲਾਹੌਰ— ਭਾਰਤ ਹੱਥੋਂ ਆਈ. ਸੀ. ਸੀ. ਵਿਸ਼ਵ ਕੱਪ ਵਿਚ ਮਿਲੀ ਕਰਾਰੀ ਹਾਰ ਤੋਂ ਨਿਰਾਸ਼ ਪਾਕਿਸਤਾਨ ਦੇ ਇਕ ਕ੍ਰਿਕਟ ਪ੍ਰਸ਼ੰਸਕ ਨੇ ਗੁਜਰਾਂਵਾਲਾ ਅਦਾਲਤ ਵਿਚ ਪਟੀਸ਼ਨ ਦਾਇਰ ਕਰ ਕੇ ਟੀਮ 'ਤੇ ਪਾਬੰਦੀ ਲਾਉਣ ਦੇ ਨਾਲ-ਨਾਲ ਚੋਣ ਕਮੇਟੀ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਐਤਵਾਰ ਨੂੰ ਮਾਨਚੈਸਟਰ ਵਿਚ ਪੁਰਾਣੇ ਵਿਰੋਧੀ ਭਾਰਤ ਹੱਥੋਂ 89 ਦੌੜਾਂ ਨਾਲ ਮੈਚ ਗੁਆਉਣ ਉਪਰੰਤ ਪਾਕਿਸਤਾਨੀ ਟੀਮ ਨੂੰ ਘਰੇਲੂ ਕ੍ਰਿਕਟ ਪ੍ਰਸ਼ੰਸਕਾਂ ਅਤੇ ਸਾਬਕਾ ਖਿਡਾਰੀਆਂ ਦੀ ਸਖਤ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਟੀਸ਼ਨਕਰਤਾ ਨੇ ਕ੍ਰਿਕਟ ਟੀਮ 'ਤੇ ਪਾਬੰਦੀ ਦੇ ਨਾਲ ਹੀ ਮੁੱਖ ਚੋਣਕਾਰ ਇੰਜ਼ਮਾਮ ਉੱਲ ਹੱਕ ਦੀ ਅਗਵਾਈ ਵਾਲੀ ਚੋਣ ਕਮੇਟੀ ਨੂੰ ਭੰਗ ਕਰਨ ਦੀ ਵੀ ਮੰਗ ਕੀਤੀ ਹੈ। ਪਟੀਸ਼ਨਕਰਤਾ ਦੇ ਬਾਰੇ ਵਿਚ ਹਾਲਾਂਕਿ ਪਤਾ ਨਹੀਂ ਲੱਗ ਸਕਿਆ ਹੈ। ਪਟੀਸ਼ਨਕਰਤਾ ਦੇ ਜਵਾਬ ਵਿਚ ਗੁਜਰਾਂਵਾਲਾ ਅਦਾਲਤ ਨੇ ਪੀ. ਸੀ. ਬੀ. ਦੇ ਅਧਿਕਾਰੀਆਂ ਨੂੰ ਤਲਬ ਕੀਤਾ ਹੈ। ਸੂਤਰਾਂ ਅਨੁਸਾਰ ਪੀ. ਸੀ. ਬੀ. ਸੰਚਾਲਨ ਮੰਡਲ ਦੀ ਬੁੱਧਵਾਰ ਨੂੰ ਲਾਹੌਰ ਵਿਚ ਹੋਣ ਵਾਲੀ ਮੀਟਿੰਗ ਵਿਚ ਕੋਚ ਅਤੇ ਚੋਣਕਾਰਾਂ ਦੇ ਨਾਲ ਮੈਨੇਜਮੈਂਟ ਦੇ ਕੁਝ ਹੋਰ ਮੈਂਬਰਾਂ ਦੀ ਛੁੱਟੀ ਕਰਨ 'ਤੇ ਫੈਸਲਾ ਹੋ ਸਕਦਾ ਹੈ।