ਜ਼ਿੰਬਾਬਵੇ ਨੂੰ 67 ਦੌੜਾਂ ''ਤੇ ਢੇਰ ਕਰ ਪਾਕਿ ਨੇ ਜਿੱਤੀ ਸੀਰੀਜ਼

07/18/2018 9:33:16 PM

ਨਵੀਂ ਦਿੱਲੀ— ਤੇਜ਼ ਗੇਂਦਬਾਜ਼ ਫਹੀਮ ਅਸ਼ਰਫ (22 ਦੌੜਾਂ 'ਤੇ 5 ਵਿਕਟਾਂ) ਦੀ ਧਮਾਕੇਦਾਰ ਗੇਂਦਬਾਜ਼ੀ ਨਾਲ ਪਾਕਿਸਤਾਨ ਨੇ ਜ਼ਿੰਬਾਬਵੇ ਨੂੰ ਬੁੱਧਵਾਰ 9 ਵਿਕਟਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ 'ਚ 3-0 ਨਾਲ ਬੜ੍ਹਤ ਬਣਾ ਲਈ ਹੈ। ਪਾਕਿਸਤਾਨ ਨੇ ਜ਼ਿੰਬਾਬਵੇ ਨੂੰ 25.1 ਓਵਰਾਂ 'ਚ 67 ਦੌੜਾਂ 'ਤੇ ਢੇਰ ਕਰ ਦਿੱਤਾ। ਅਸ਼ਰਫ ਨੇ 8.1 ਓਵਰਾਂ 'ਚ 22 ਦੌੜਾਂ 'ਤੇ 5 ਵਿਕਟਾਂ ਤੇ ਜੁਨੈਦ ਖਾਨ ਨੇ 7 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਪਾਕਿਸਤਾਨ ਨੇ 9.5 ਓਵਰ 'ਚ ਇਕ ਵਿਕਟ ਦੇ ਨੁਕਸਾਨ 'ਤੇ 69 ਦੌੜਾਂ ਬਣਾ ਕੇ ਲੰਚ ਤੋਂ ਪਹਿਲਾਂ ਹੀ ਮੈਚ ਖਤਮ ਕਰ ਦਿੱਤਾ। ਅਸ਼ਰਫ ਨੂੰ 'ਪਲੇਅਰ ਆਫ ਦ ਮੈਚ' ਦਾ ਪੁਰਸਕਾਰ ਸਨਮਾਨ ਕੀਤਾ। ਪਾਕਿਸਤਾਨ ਨੇ ਸੀਰੀਜ਼ 'ਤੇ 3-0 ਨਾਲ ਕਬਜ਼ਾ ਕਰ ਲਿਆ ਹੈ।