PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2

03/15/2022 7:57:51 PM

ਕਰਾਚੀ- ਕਪਤਾਨ ਬਾਬਰ ਆਜ਼ਮ ਦੇ 2 ਸਾਲ ਵਿਚ ਪਹਿਲੇ ਟੈਸਟ ਸੈਂਕੜੇ ਅਤੇ ਅਜ਼ਹਰ ਸ਼ਫੀਕ ਦੇ ਨਾਲ ਉਸਦੀ ਅਟੁੱਟ ਸੈਂਕੜੇ ਵਾਲੀ ਸਾਂਝੇਦਾਰੀ ਨਾਲ ਪਾਕਿਸਤਾਨ ਨੇ ਖਰਾਬ ਸ਼ੁਰੂਆਤ ਤੋਂ ਉੱਭਰਦੇ ਹੋਏ ਆਸਟਰੇਲੀਆ ਦੇ 506 ਦੌੜਾਂ ਦੇ ਟੀਚੇ ਦਾ ਪਿੱਛੇ ਕਰਦੇ ਹੋਏ ਦੂਜੇ ਕ੍ਰਿਕਟ ਟੈਸਟ ਦੇ ਚੌਥੇ ਦਿਨ 2 ਵਿਕਟਾਂ 'ਤੇ 192 ਦੌੜਾਂ ਬਣਾਈਆਂ। ਦਿਨ ਦਾ ਖੇਡ ਖਤਮ ਹੋਣ ਤੱਕ ਬਾਬਰ 198 ਗੇਂਦਾਂ ਵਿਚ 12 ਚੌਕਿਆਂ ਦੀ ਮਦਦ ਨਾਲ 102 ਦੌੜਾਂ ਬਣਾ ਕੇ ਖੇਡ ਰਹੇ ਹਨ। ਉਹ ਸ਼ਫੀਕ (ਅਜੇਤੂ 71) ਦੇ ਨਾਲ ਹੁਣ ਤੱਕ ਤੀਜੇ ਵਿਕਟ ਦੇ ਲਈ 171 ਦੌੜਾਂ ਦੀ ਅਟੁੱਟ ਸਾਂਝੇਦਾਰੀ ਕਰ ਚੁੱਕੇ ਹਨ। ਇਹ ਦੋਵੇਂ ਉਸ ਸਮੇਂ ਇਕੱਠੇ ਆਏ ਜਦੋ ਟੀਮ 21 ਦੌੜਾਂ 'ਤੇ 2 ਵਿਕਟਾਂ ਗੁਆ ਚੁੱਕੀ ਸੀ। ਵਿਸ਼ਵ ਰਿਕਾਰਡ ਟੀਚਾ ਹਾਸਲ ਕਰਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰਨ ਦੇ ਲਈ ਪਾਕਿਸਤਾਨ ਨੂੰ ਹੁਣ ਵੀ 314 ਦੌੜਾਂ ਦੀ ਦਰਕਾਰ ਹੈ। 


ਬਾਬਰ ਅਤੇ ਸ਼ਫੀਕ ਨੇ ਟੁੱਟਦੀ ਪਿੱਚ ਸਟਾਰਕ ਦੀ ਰਿਵਰਸ ਸਵਿੰਗ ਤੋਂ ਇਲਾਵਾ ਨਾਥਨ ਲਿਓਨ ਦੀ ਸਪਿਨ ਦਾ ਚਾਰ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਡਟ ਕੇ ਸਾਹਮਣਾ ਕੀਤਾ। ਬੰਗਲਾਦੇਸ਼ ਦੇ ਵਿਰੁੱਧ ਫਰਵਰੀ 2020 ਵਿਚ ਆਪਣਾ ਪਿਛਲਾ ਟੈਸਟ ਸੈਂਕੜਾ ਲਗਾਉਣ ਵਾਲੇ ਬਾਬਰ ਨੇ ਆਖਰੀ ਸੈਸ਼ਨ ਵਿਚ ਸਵੀਪ ਤੋਂ 2 ਦੌੜਾਂ ਬਣਾ ਕੇ 180 ਗੇਂਦਾਂ ਵਿਚ ਆਪਣਾ 6ਵੇਂ ਸੈਂਕੜਾਂ ਪੂਰਾ ਕੀਤਾ। ਪਾਕਿਸਤਾਨ ਨੇ ਪਹਿਲੇ ਅਤੇ ਦੂਜੇ ਸੈਸ਼ਨ ਵਿਚ ਇਕ-ਇਕ ਵਿਕਟ ਹਾਸਲ ਕੀਤਾ ਜਦਕਿ ਆਖਰੀ ਸੈਸ਼ਨ ਵਿਚ ਆਸਟਰੇਲੀਆ ਨੂੰ ਇਕ ਵੀ ਸਫਲਤਾ ਨਹੀਂ ਮਿਲੀ। ਦੂਜੇ ਸੈਸ਼ਨ ਵਿਚ ਇਕਲੌਤਾ ਵਿਕਟ ਕੈਮਰਨ ਗ੍ਰੀਨ ਦੇ ਖਾਤੇ ਵਿਚ ਗਿਆ, ਜਿਨ੍ਹਾਂ ਨੇ ਅਜ਼ਹਰ ਅਲੀ (06) ਨੂੰ ਆਊਟ ਕੀਤਾ। ਗ੍ਰੀਨ ਦੀ ਸ਼ਾਟ ਗੇਂਦ ਅਜ਼ਹਰ ਦੇ ਸਰੀਰ 'ਤੇ ਲੱਗੀ।


ਆਸਟਰੇਲੀਆ ਨੇ ਦੂਜੀ ਪਾਰੀ ਵਿਚ 2 ਵਿਕਟਾਂ 'ਤੇ 97 ਦੌੜਾਂ ਬਣਾਈਆਂ, ਜਿਸ ਤੋਂ ਬਾਅਦ ਕਮਿੰਸ ਨੇ ਕੁੱਲ 505 ਦੌੜਾਂ ਦੀ ਬੜ੍ਹਤ ਦੇ ਨਾਲ ਪਾਰੀ ਐਲਾਨ ਕਰ ਦਿੱਤੀ। ਮਾਰਨਸ ਲਾਬੁਸ਼ੇਨ (44) ਦੇ ਸ਼ਾਹੀਨ ਅਫਰੀਦੀ (21 ਦੌੜਾਂ 'ਤੇ ਇਕ ਵਿਕਟ) ਦੀ ਗੇਂਦ ਨੂੰ ਵਿਕਟਾਂ 'ਤੇ ਖੇਡਣ ਤੋਂ ਬਾਅਦ ਕਮਿੰਸ ਨੇ ਪਾਰੀ ਐਲਾਨ ਕੀਤੀ। ਆਸਟਰੇਲੀਆ ਨੇ ਪਹਿਲੀ ਪਾਰੀ ਵਿਚ 9 ਵਿਕਟਾਂ 'ਤੇ 556 ਦੌੜਾਂ ਬਣਾ ਕੇ ਪਾਰੀ ਐਲਾਨ ਕੀਤੀ, ਜਿਸ ਦੇ ਜਵਾਬ ਵਿਚ ਪਾਕਿਸਤਾਨ ਪਹਿਲੀ ਪਾਰੀ ਵਿਚ ਸਿਰਫ 148 ਦੌੜਾਂ 'ਤੇ ਢੇਰ ਹੋ ਗਿਆ ਸੀ। ਆਸਟਰੇਲੀਆ ਨੇ ਏਸ਼ੀਆ ਵਿਚ ਸਿਰਫ ਦੂਜੀ ਵਾਰ ਟੈਸਟ ਮੈਚ 'ਚ ਆਪਣੀ ਦੋਵਾਂ ਪਾਰੀਆਂ ਨੂੰ ਐਲਾਨ ਕੀਤਾ। ਪਹਿਲਾ ਵਾਕਿਆ 1986 ਵਿਚ ਭਾਰਤ ਦੇ ਵਿਰੁੱਧ ਟਾਈ ਰਹੇ ਚੇਨਈ ਟੈਸਟ ਦੇ ਦੌਰਾਨ ਸੀ।


ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 

Gurdeep Singh

This news is Content Editor Gurdeep Singh