T20 WC 2022 ਲਈ ਪਾਕਿਸਤਾਨੀ ਟੀਮ ਦਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ

09/15/2022 8:02:01 PM

ਲਾਹੌਰ— ਪਾਕਿਸਤਾਨ ਨੇ ਆਸਟ੍ਰੇਲੀਆ 'ਚ ਹੋਣ ਵਾਲੇ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ 2022 ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ 'ਚ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਸੱਟ ਤੋਂ ਉਭਰ ਕੇ ਵਾਪਸ ਪਰਤਿਆ ਹੈ। ਅਫਰੀਦੀ ਸੱਜੇ ਗੋਡੇ ਦੀ ਸੱਟ ਕਾਰਨ ਏਸ਼ੀਆ ਕੱਪ ਤੋਂ ਬਾਹਰ ਹੋ ਗਿਆ ਸੀ। ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਇਕ ਬਿਆਨ 'ਚ ਕਿਹਾ- ਸ਼ਾਹੀਨ ਉਪਲੱਬਧ ਹੈ। ਉਹ ਗੇਂਦਬਾਜ਼ੀ ਹਮਲੇ ਦੀ ਜ਼ਿੰਮੇਵਾਰੀ ਸੰਭਾਲੇਗਾ। 

ਸ਼ਾਨ ਮਸੂਦ ਨੂੰ ਟੀਮ 'ਚ ਬੁਲਾਇਆ ਗਿਆ ਹੈ ਜਿਸ ਨੇ ਇਸ ਸਾਲ ਸਿਰਫ ਇਕ ਟੀ-20 ਇੰਟਰਨੈਸ਼ਨਲ ਮੈਚ ਖੇਡਿਆ ਹੈ। ਦਸੰਬਰ 2021 ਵਿੱਚ ਖੇਡਣ ਵਾਲੇ ਹੈਦਰ ਅਲੀ ਨੂੰ ਵੀ ਵਾਪਸ ਬੁਲਾਇਆ ਗਿਆ ਹੈ। ਮਸੂਦ ਨੇ ਇੰਗਲੈਂਡ 'ਚ ਟੀ-20 ਬਲਾਸਟ 'ਚ ਚੰਗਾ ਪ੍ਰਦਰਸ਼ਨ ਕੀਤਾ ਸੀ। ਪੀ. ਸੀ. ਬੀ. ਨੇ ਬੱਲੇਬਾਜ਼ ਫਖਰ ਜ਼ਮਾਨ ਨੂੰ ਰਿਜ਼ਰਵ ਵਿੱਚ ਰੱਖਿਆ ਹੈ। ਇਸ ਦੇ ਨਾਲ ਹੀ ਤਜਰਬੇਕਾਰ ਸ਼ੋਏਬ ਮਲਿਕ ਨੂੰ ਟੀਮ 'ਚ ਜਗ੍ਹਾ ਨਹੀਂ ਮਿਲੀ। ਹਾਲਾਂਕਿ, 21 ਸਾਲਾ ਹੈਦਰ ਨੇ ਪਾਕਿਸਤਾਨ ਲਈ 21 ਟੀ-20 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਉਸ ਨੇ ਆਖਰੀ ਵਾਰ ਦਸੰਬਰ 2021 ਵਿੱਚ ਖੇਡਿਆ ਸੀ। ਉਸ ਨੇ ਤਿੰਨ ਅਰਧ ਸੈਂਕੜੇ ਲਗਾਏ ਹਨ।

ਇਹ ਵੀ ਪੜ੍ਹੋ : ਵਿਨੇਸ਼ ਫੋਗਾਟ ਨੇ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿੱਚ ਜਿੱਤਿਆ ਕਾਂਸੀ ਦਾ ਤਮਗ਼ਾ

ਪੀ. ਸੀ. ਬੀ. ਦੇ ਮੁੱਖ ਚੋਣਕਾਰ ਮੁਹੰਮਦ ਵਸੀਮ ਨੇ ਕਿਹਾ - ਸਾਡੇ ਕੋਲ ਇੱਕ ਟੀਮ ਹੈ ਜੋ ਟੀ-20 ਵਿਸ਼ਵ ਕੱਪ 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੀ ਹੈ। ਇਸ ਲਈ ਅਸੀਂ ਲਗਭਗ ਉਨ੍ਹਾਂ ਹੀ ਖਿਡਾਰੀਆਂ ਵਿੱਚ ਵਿਸ਼ਵਾਸ ਅਤੇ ਆਤਮਵਿਸ਼ਵਾਸ ਦਿਖਾਇਆ ਹੈ ਜੋ ਸੰਯੂਕਤ ਅਰਬ ਅਮੀਰਾਤ 'ਚ 2021 ਵਿਸ਼ਵ ਕੱਪ ਤੋਂ ਬਾਅਦ ਟੀ-20 ਟੀਮ ਦਾ ਹਿੱਸਾ ਰਹੇ ਹਨ। ਇਨ੍ਹਾਂ ਖਿਡਾਰੀਆਂ ਨੇ ਨਵੰਬਰ 2021 ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਇਸੇ ਲਈ ਅਸੀਂ ਆਪਣੇ ਪਿਛਲੇ 13 ਟੀ-20 ਵਿੱਚੋਂ 9 ਜਿੱਤੇ ਹਨ।

ਟੀ-20 ਵਿਸ਼ਵ ਕੱਪ ਲਈ ਪਾਕਿਸਤਾਨੀ ਟੀਮ

ਬਾਬਰ ਆਜ਼ਮ (ਕਪਤਾਨ), ਸ਼ਾਦਾਬ ਖਾਨ (ਉਪ-ਕਪਤਾਨ), ਆਸਿਫ ਅਲੀ, ਹੈਦਰ ਅਲੀ, ਹਾਰਿਸ ਰਊਫ, ਇਫਤਿਖਾਰ ਅਹਿਮਦ, ਖੁਸ਼ਦਿਲ ਸ਼ਾਹ, ਮੁਹੰਮਦ ਹਸਨੈਨ, ਮੁਹੰਮਦ ਨਵਾਜ਼, ਮੁਹੰਮਦ ਰਿਜ਼ਵਾਨ, ਮੁਹੰਮਦ ਵਸੀਮ, ਨਸੀਮ ਸ਼ਾਹ, ਸ਼ਾਹੀਨ ਸ਼ਾਹ ਅਫਰੀਦੀ, ਸ਼ਾਨ ਮਸੂਦ , ਉਸਮਾਨ ਕਾਦਿਰ

ਰਿਜ਼ਰਵ : ਫਖਰ ਜ਼ਮਾਨ, ਮੁਹੰਮਦ ਹੈਰਿਸ, ਸ਼ਾਹਨਵਾਜ਼ ਦਹਾਨੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News