PSL 2020 ਦੇ ਫਾਈਨਲ ''ਚ ਚੱਲਿਆ ਬਾਬਰ ਆਜਮ ਦਾ ਬੱਲਾ, ਕਾਰਚੀ ਕਿੰਗਜ਼ ਬਣੀ ਪਹਿਲੀ ਵਾਰ ਚੈਂਪੀਅਨ

11/18/2020 4:33:37 PM

ਕਰਾਚੀ (ਭਾਸ਼ਾ) : ਬਾਬਰ ਆਜਮ ਦੇ ਨਾਬਾਦ ਅਰਧ ਸੈਂਕੜੇ ਦੇ ਦਮ 'ਤੇ ਕਰਾਚੀ ਕਿੰਗਜ਼ ਨੇ ਪਾਕਿਸਤਾਨ ਸੁਪਰ ਲੀਗ (ਪੀ.ਐਸ.ਐਲ.) ਦੇ ਫਾਈਨਲ ਵਿਚ ਲਾਹੌਰ ਕਲੰਦਰਸ ਨੂੰ 4 ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਇਸ ਟੀ20 ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ। ਬਾਬਰ ਨੇ 49 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ ਨਾਬਾਦ 63 ਦੌੜਾਂ ਦੀ ਪਾਰੀ ਖੇਡੀ, ਜਿਸ ਨਾਲ ਕਰਾਚੀ ਦੀ ਟੀਮ ਨੇ 8 ਗੇਂਦਾਂ ਬਾਕੀ ਰਹਿੰਦੇ 5 ਵਿਕਟਾਂ 'ਤੇ 135 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।

ਇਹ ਵੀ ਪੜ੍ਹੋ: ਇਹ ਹਨ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਵਿਅਕਤੀ, ਇਕ ਦਿਨ 'ਚ 50 ਹਜ਼ਾਰ ਕਰੋੜ ਤੋਂ ਜ਼ਿਆਦਾ ਵਧੀ ਜਾਇਦਾਦ

ਇਸ ਤੋਂ ਪਹਿਲਾਂ ਲਾਹੌਰ ਦੀ ਟੀਮ ਹੌਲੀ ਪਿਚ ਨੂੰ ਪੜ੍ਹਨ ਵਿਚ ਨਾਕਾਮ ਰਹੀ ਅਤੇ 7 ਵਿਕਟਾਂ 'ਤੇ 134 ਦੌੜਾਂ ਹੀ ਬਣਾ ਸਕੀ। ਕੋਰੋਨਾ ਵਾਇਰਸ ਕਾਰਨ 8 ਮਹੀਨੇ ਮੁਅੱਤਲ ਰਹਿਣ ਦੇ ਬਾਅਦ ਟੂਰਨਾਮੈਂਟ ਦਾ ਨਾਕਆਊਟ ਪੜਾਅ ਖੇਡਿਆ ਗਿਆ। ਬਾਬਰ 473 ਦੌੜਾਂ ਨਾਲ ਟੂਰਨਾਮੈਂਟ ਦੇ ਸਿਖ਼ਰ ਸਕੋਰ ਰਹੇ। ਬਾਬਰ ਨੇ ਚਾਡਵਿਕ ਵਾਲਟਨ (22) ਨਾਲ ਤੀਜੇ ਵਿਕਟ ਲਈ 50 ਗੇਂਦ ਵਿਚ 61 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਸ ਤੋਂ ਪਹਿਲਾਂ ਲਾਹੌਰ ਦੇ ਬੱਲੇਬਾਜ ਹੌਲੀ ਪਿਚ 'ਤੇ ਜੂਝਦੇ ਵਿਖੇ।

ਇਹ ਵੀ ਪੜ੍ਹੋ: ਸ਼ਾਕਿਬ ਵਲੋਂ ਕਾਲੀ ਮਾਤਾ ਦੀ ਪੂਜਾ 'ਤੇ ਮਾਫ਼ੀ ਮੰਗਣ 'ਤੇ ਭੜਕੀ ਕੰਗਣਾ, ਕਿਹਾ- 'ਮੰਦਰਾਂ ਤੋਂ ਐਨਾ ਕਿਉਂ ਡਰਦੇ ਹੋ'

ਤਮੀਮ ਇਕਬਾਲ (35) ਅਤੇ ਫਖਰ ਜਮਾਂ (27) ਨੇ ਪਹਿਲੇ ਵਿਕਟ ਲਈ 68 ਦੌੜਾਂ ਜੌੜੀਆਂ ਪਰ 10 ਤੋਂ ਜ਼ਿਆਦਾ ਓਵਰ ਖੇਡ ਗਏ। ਇਨ੍ਹਾਂ ਦੋਵਾਂ ਨੂੰ ਉਮੇਦ ਆਸਿਫ ਨੇ ਆਊਟ ਕੀਤਾ। ਮੁਹੰਮਦ ਹਫੀਜ ਵੀ 2 ਦੌੜਾਂ ਬਣਾ ਕੇ ਪਵੇਲੀਅਨ ਪਰਤੇ। ਲਾਹੌਰ ਦੀ ਟੀਮ ਨੇ 2 ਦੌੜਾਂ ਦੇ ਅੰਦਰ 3 ਵਿਕਟਾਂ ਗਵਾਈਆਂ, ਜਿਸ ਤੋਂ ਟੀਮ ਉਬਰ ਨਹੀਂ ਪਾਈ। ਪਹਿਲੀ ਵਾਰ ਫਾਈਨਲ ਖੇਡ ਰਹੀ ਲਾਹੌਰ ਦੀ ਟੀਮ ਨੇ 52 ਖਾਲ੍ਹੀ ਗੇਂਦਾਂ ਖੇਡੀਆਂ।

ਇਹ ਵੀ ਪੜ੍ਹੋ: ਇਹ ਹੈ ਦੁਨੀਆ ਦਾ ਸਭ ਤੋਂ ਲੰਬਾ ਬਾਡੀ ਬਿਲਡਰ, ਵੇਖੋ ਤਸਵੀਰਾਂ

cherry

This news is Content Editor cherry