ਫਿਰ ਵਲੋਂ ਸ਼ਰਮਸਾਰ ਹੋਇਆ ਪਾਕਿਸਤਾਨ, ਸਪਾਟ ਫਿਕਸਿੰਗ 'ਚ ਦੋਸ਼ੀ ਪਾਇਆ ਗਿਆ ਇਹ ਕ੍ਰਿਕਟਰ

12/10/2019 10:57:56 AM

ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਬੱਲੇਬਾਜ਼ ਨਾਸਿਰ ਜਮਸ਼ੇਦ ਨੂੰ ਟੀ-20 ਸਪਾਟ ਫਿਕਸਿੰਗ ਮਾਮਲੇ 'ਚ ਸਾਥੀ ਕ੍ਰਿਕਟਰਾਂ ਨੂੰ ਰਿਸ਼ਵਤ ਦੇਣ ਦੀ ਸਾਜਿਸ਼ 'ਚ ਸ਼ਾਮਲ ਹੋਣ ਦਾ ਦੋਸ਼ੀ ਪਾਇਆ ਗਿਆ। ਦੋ ਹੋਰ ਵਿਕਅਤੀ ਯੁਸੂਫ ਅਨਵਰ  ਅਤੇ ਮੁਹੰਮਦ ਏਜ਼ਾਜ ਨੇ ਪੀ. ਐੱਸ. ਐੱਲ ਖਿਡਾਰੀਆਂ ਨੂੰ ਰਿਸ਼ਵਤ ਦੀ ਪੇਸ਼ਕਸ਼ ਦੀ ਗੱਲ ਕਬੂਲ ਕੀਤੀ ਹੈ। ਤਿੰਨਾਂ ਦੀ ਸਜ਼ਾ ਫਰਵਰੀ ਮਹੀਨੇ 'ਚ ਤੈਅ ਕੀਤੀ ਜਾਵੇਗੀ।
ਜਾਂਚ ਦੌਰਾਨ ਪੁਲਸ ਨੇ ਪਾਇਆ ਕਿ 2016 'ਚ ਬੰਗਲਾਦੇਸ਼ ਪ੍ਰੀਮੀਅਰ ਲੀਗ 'ਚ ਵੀ ਫਿਕਸਿੰਗ ਦੀ ਕੋਸ਼ਿਸ਼ ਕੀਤੀ ਗਈ ਸੀ ਜਦ ਕਿ ਪੀ. ਐੱਸ. ਐੱਲ 2017 'ਚ ਮੈਚ ਫਿਕਸ ਕੀਤੇ ਗਏ। ਦੋਵਾਂ ਮਾਮਲਿਆਂ 'ਚ ਇਸ ਸਲਾਮੀ ਬੱਲੇਬਾਜ਼ ਨੇ ਇਕ ਓਵਰ ਦੀਆਂ ਪਹਿਲੀਆਂ ਦੋ ਗੇਂਦਾਂ 'ਤੇ ਦੌੜਾਂ ਨਹੀਂ ਬਣਾਈਆਂ ਸਨ, ਜਿਸ ਦੇ ਬਦਲੇ 'ਚ ਉਸ ਨੂੰ ਪੈਸੇ ਦਿੱਤੇ ਗਏ। ਜਮਸ਼ੇਦ ਨੇ ਪੀ. ਐੱਸ. ਐੱਲ 'ਚ 9 ਫਰਵਰੀ ਨੂੰ ਇਸਲਾਮਾਬਾਦ ਯੂਨਾਈਟਿਡ ਅਤੇ ਪੇਸ਼ਾਵਰ ਜਲਮੀ ਵਿਚਾਲੇ ਦੁਬਈ 'ਚ ਖੇਡੇ ਗਏ ਮੈਚ 'ਚ ਖਿਡਾਰੀਆਂ ਨੂੰ ਫਿਕਸਿੰਗ ਲਈ ਉਕਸਾਇਆ ਸੀ। ਜਮਸ਼ੇਦ ਨੇ ਪਾਕਿਸਤਾਨ ਲਈ ਟੈਸਟ, ਵਨ-ਡੇ ਅਤੇ ਟੀ-20 ਮੈਚ ਖੇਡੇ ਹਨ।