ਪਾਕਿ ਨੇ ਕੀਤੀ ਵਾਪਸੀ ਪਰ ਦੱ. ਅਫਰੀਕਾ ਅਜੇ ਵੀ ਚੰਗੀ ਸਥਿਤੀ ''ਚ

01/13/2019 12:30:56 AM

ਜੋਹਾਨਸਬਰਗ - ਡੁਆਨੇ ਓਲੀਵਰ ਦੇ ਲੜੀ ਵਿਚ ਤੀਜੀ ਵਾਰ 5 ਵਿਕਟਾਂ ਲੈਣ ਦੇ ਕਾਰਨਾਮੇ ਨਾਲ ਬੈਕਫੁੱਟ 'ਤੇ ਪਹੁੰਚੇ ਪਾਕਿਸਤਾਨ ਨੂੰ ਉਸ ਦੇ ਗੇਂਦਬਾਜ਼ਾਂ ਨੇ ਦੱਖਣੀ ਅਫਰੀਕਾ ਵਿਰੁੱਧ ਤੀਜੇ ਤੇ ਆਖਰੀ ਟੈਸਟ ਕ੍ਰਿਕਟ ਮੈਚ ਦੇ ਦੂਜੇ ਦਿਨ ਸ਼ਨੀਵਾਰ ਨੂੰ ਇੱਥੇ ਵਾਪਸੀ ਦਿਵਾਈ। ਓਲੀਵਰ ਨੇ 51 ਦੌੜਾਂ ਦੇ ਕੇ 5 ਵਿਕਟਾਂ ਲਈਆਂ ਤੇ ਪਾਕਿਸਤਾਨ ਨੂੰ 185 ਦੌੜਾਂ 'ਤੇ ਸਮੇਟਣ ਵਿਚ ਅਹਿਮ ਭੂਮਿਕਾ ਨਿਭਾਈ। ਪਾਕਿਸਤਾਨ ਨੇ ਆਪਣੀਆਂ 5 ਵਿਕਟਾਂ 16 ਦੌੜਾਂ ਦੇ ਅੰਦਰ ਗੁਆਈਆਂ।
ਦੱਖਣੀ ਅਫਰੀਕਾ ਨੇ ਇਸ ਤਰ੍ਹਾਂ ਨਾਲ ਪਹਿਲੀ ਪਾਰੀ ਵਿਚ  77 ਦੌੜਾਂ ਦੀ ਬੜ੍ਹਤ ਹਾਸਲ ਕੀਤੀ ਸੀ ਪਰ ਦੂਜੀ ਪਾਰੀ ਵਿਚ ਉਸ ਦੇ ਚੋਟੀ ਕ੍ਰਮ ਦੇ ਬੱਲੇਬਾਜ਼ ਨਹੀਂ ਚੱਲ ਸਕੇ ਤੇ ਦੂਜੇ ਦਿਨ ਦੀ ਖੇਡ ਖਤਮ ਹੋਣ ਤਕ ਉਸਦਾ ਸਕੋਰ 5 ਵਿਕਟਾਂ 'ਤੇ 135 ਦੌੜਾਂ ਸੀ। ਦੱ. ਅਫਰੀਕਾ ਨੂੰ ਇਸ ਤਰ੍ਹਾਂ ਨਾਲ ਹੁਣ 212 ਦੌੜਾਂ ਦੀ ਬੜ੍ਹਤ ਹਾਸਲ ਹੋ ਚੁੱਕੀ ਹੈ।