ਭਾਰਤੀ ਸਮਰਥਕ ਬਣਿਆ ਪਾਕਿਸਤਾਨ ਦਾ ਇਹ ਮਸ਼ਹੂਰ ਪ੍ਰਸ਼ੰਸਕ, ਧੋਨੀ ਦਾ ਹੈ ਵੱਡਾ ਫੈਨ

05/29/2017 8:58:18 PM

ਨਵੀਂ ਦਿੱਲੀ— ਪਾਕਿਸਤਾਨ ਦੇ ਮਸ਼ਹੂਰ ਕ੍ਰਿਕਟ ਪ੍ਰਸ਼ੰਸਕ 'ਚਾਚਾ ਸ਼ਿਕਾਗੋ' ਨੂੰ ਮਹਿੰਦਰ ਸਿੰਘ ਧੋਨੀ ਦੇ ਪ੍ਰਤੀ ਆਪਣੀ ਲਗਨ ਲਈ ਵੀ ਜਾਣਿਆ ਜਾਂਦਾ ਹੈ ਅਤੇ ਹੁਣ ਪਾਕਿਸਤਾਨ ਦੇ ਪ੍ਰਦਰਸ਼ਨ 'ਚ ਲਗਾਤਾਰ ਗਿਰਾਵਟ ਆਉਣ ਦੇ ਕਾਰਣ ਕਰਾਚੀ 'ਚ ਜਨਮੇਂ ਮੁਹੰਮਦ ਬਾਸ਼ਿਰ ਨੇ ਇਸ ਹਫਤੇ ਆਈ. ਸੀ.ਸੀ. ਚੈਂਪੀਅਨਸ ਟਰਾਫੀ 'ਚ ਹੋਣ ਵਾਲੇ ਉਡੀਕੀ ਮੁਕਾਬਲੇ ਤੋਂ ਪਹਿਲਾ ਆਪਣੀ ਨਿਸ਼ਠਾ 'ਮਜ਼ਬੂਤ' ਭਾਰਤੀ ਟੀਮ ਨਾਲ ਜੋੜ ਦਿੱਤੀ ਹੈ। ਸ਼ਿਕਾਗੋ 'ਚ ਵਸੇ ਬਾਸ਼ਿਰ ਨੇ ਕਿਹਾ ਕਿ ਹੁਣ ਕੋਈ ਮੁਕਾਬਲਾ ਨਹੀਂ ਰਿਹਾ ਭਾਰਤ-ਪਾਕਿਸਤਾਨ ਦਾ, ਭਾਰਤ ਬਹੁਤ ਅੱਗੇ ਨਿਕਲ ਗਿਆ ਹੈ। 
ਬਾਸ਼ਿਰ ਨੂੰ ਦੁੱਖ ਹੈ ਕਿ ਉਹ ਪਿਛਲੇ 6 ਸਾਲਾ 'ਚੋਂ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਦੇ ਮੁਕਾਬਲੇ ਨੂੰ ਨਹੀਂ ਦੇਖ ਸਕਣਗੇ। ਜਦੋ ਵੀ ਇਨ੍ਹਾਂ ਦੋਵੇਂ ਟੀਮਾਂ 'ਚ ਮੈਚ ਹੁੰਦਾ ਸੀ ਤਾਂ ਬਾਸ਼ਿਰ ਸਟੇਡੀਅਮ 'ਚ ਮੌਜੂਦ ਰਹਿੰਦੇ ਸੀ ਅਤੇ ਉਥੇ ਉਨ੍ਹਾਂ ਦਾ ਸਾਥ ਦਿੰਦੇ ਸੀ। ਭਾਰਤ ਦੇ ਸੁਧੀਰ ਗੌਤਮ ਜੋ ਬੇਸ਼ੱਕ ਸਚਿਨ ਤੇਂਦੁਲਕਰ ਦੇ ਸਭ ਤੋਂ ਵੱਡੇ ਪ੍ਰਸ਼ੰਸਕ ਹਨ, ਨੇ ਕਿਹਾ ਕਿ ਮੈਂ ਵਿਸ਼ਵ ਕੱਪ 2011 'ਚ ਮੁਹਾਲੀ 'ਚ ਪਹਿਲੀ ਵਾਰ ਭਾਰਤ ਅਤੇ ਪਾਕਿਸਤਾਨ ਦਾ ਮੈਚ ਦੇਖਿਆ ਅਤੇ ਉਸ ਤੋਂ ਬਾਅਦ ਇਨ੍ਹਾਂ ਦੋਵਾਂ ਟੀਮਾਂ 'ਚ ਕੋਈ ਵੀ ਮੈਚ ਨਹੀਂ ਛੱਡਿਆ। ਮੈਂ ਇਸ ਵਾਰ ਵੀ ਬਰਮਿੰਘਮ ਜਾਣਾ ਪਸੰਦ ਕਰਦਾ ਪਰ ਇਹ ਮੈਚ ਰਮਜਾਨ ਦੇ ਮਹੀਨੇ 'ਚ ਹੋ ਰਿਹਾ ਹੈ ਅਤੇ ਮੈਂ ਪਹਿਲਾ ਹੀ ਆਪਣੇ ਪਰਿਵਾਰ ਦੇ ਨਾਲ ਮੱਕੇ ਜਾਣ ਦੀ ਯੋਜਨਾ ਬਣਾਈ ਹੋਈ ਹੈ। ਮੈਂ ਇਕ ਮਹੀਨੇ ਲਈ ਉਥੇ ਰਹਾਂਗਾ। ਇਸ 64 ਸਾਲਾ ਕ੍ਰਿਕਟ ਪ੍ਰੇਮੀ ਨੇ ਕਿਹਾ ਕਿ ਸੁਧੀਰ ਨੇ ਐਤਵਾਰ ਹੀ ਮੈਨੂੰ ਫੋਨ ਕੀਤਾ ਸੀ ਕਿ ਮੈਂ ਆ ਰਿਹਾ ਹਾਂ ਜਾਂ ਨਹੀਂ। ਦੁੱਖ ਹੈ ਕਿ ਇਸ ਵਾਰ ਮੈਂ ਉਥੇ ਨਹੀਂ ਰਹਾਂਗਾ ਪਰ ਭਾਰਤ ਨੂੰ ਆਸਾਨੀ ਨਾਲ ਪਾਕਿਸਤਾਨ ਨੂੰ ਹਰਾ ਦੇਣਾ ਚਾਹੀਦਾ ਹੈ ਅਤੇ ਇਸ ਤੋਂ ਬਾਅਦ ਉਹ ਟੂਰਨਾਮੈਂਟ ਜਿੱਤ ਸਕਦਾ ਹੈ। ਉਸ ਦੀ ਧੋਨੀ ਪ੍ਰਤੀ ਲਗਨ ਸਾਰੇ ਜਾਣਦੇ ਹਨ ਪਰ ਇਸ ਤੋਂ ਪਹਿਲਾ ਉਸ ਦੀ ਵਫਾਦਾਰੀ ਉਸ ਦੇਸ਼ ਨਾਲ ਹੈ, ਜਿੱਥੇ ਉਸ ਦਾ ਜਨਮ ਹੋਇਆ ਅਤੇ ਭਾਰਤ ਜਿੱਥੇ ਉਸ ਦੀ ਪਤਨੀ ਹੈ ਪਰ ਹੁਣ ਉਹ ਭਾਰਤ ਦਾ ਪ੍ਰਸ਼ੰਸਕ ਬਣ ਗਿਆ ਹੈ।