ਆਪਣੀ ਇਸ ਮੂਰਖਤਾ ਕਾਰਨ ਵਿਸ਼ਵ ਕੱਪ 2019 ਵਿਚ ਭਾਰਤ ਹੱਥੋਂ ਹਾਰਿਆ ਪਾਕਿਸਤਾਨ : ਵਕਾਰ

06/19/2020 3:26:52 PM

ਸਪੋਰਟਸ ਡੈਸਕ : ਪਾਕਿਸਤਾਨ ਦੇ ਸਾਬਕਾ ਕਪਤਾਨ ਅਤੇ ਗੇਂਦਬਾਜ਼ੀ ਕੋਚ ਵਕਾਰ ਯੂਨਿਸ ਨੇ ਕਿਹਾ ਕਿ ਪਿਛਲੇ ਸਾਲ ਇੰਗਲੈਂਡ ਵਿਚ ਖੇਡੇ ਗਏ ਵਨ ਡੇ ਵਿਸ਼ਵ ਕੱਪ ਵਿਚ ਪਾਕਿਸਤਾਨ ਟੀਮ ਨੇ ਭਾਰਤ ਦੇ ਚੋਟੀ ਕ੍ਰਮ ਦੇ ਬੱਲੇਬਾਜ਼ਾਂ ਨੂੰ ਘੱਟ ਸਮਝਣ ਦੀ ਗਲਤੀ ਕੀਤੀ, ਜਿਸ ਦਾ ਨਤੀਜਾ ਉਸ ਨੂੰ ਵੱਡੇ ਫਰਕ ਨਾਲ ਮੈਚ ਗੁਆ ਕੇ ਭੁਗਤਣਾ ਪਿਆ। ਮਾਨਚੈਸਟਰ ਦੇ ਓਲਡ ਟ੍ਰੈਫਰਡ ਮੈਦਾਨ 'ਤੇ 16 ਜੂਨ 2019 ਨੂੰ ਖੇਡੇ ਗਏ ਇਸ ਮੈਚ ਵਿਚ ਭਾਰਤ ਨੇ ਡਕਵਰਥ ਲੁਈਸ ਦੇ ਆਧਾਰ 'ਤੇ ਪਾਕਿਸਤਾਨ ਨੂੰ 89 ਦੌੜਾਂ ਨਾਲ ਕਰਾਰੀ ਹਾਰ ਦਿੱਤੀ ਸੀ। 

ਵਕਾਰ ਨੇ 'ਗਲੋਫੈਂਸ' ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਕਿਹਾ ਕਿ ਪਾਕਿਸਤਾਨ ਨੂੰ ਲੱਗਾ ਸੀ ਕਿ ਉਹ ਪਹਿਲਾਂ ਗੇਂਦਬਾਜ਼ੀ ਕਰ ਭਾਰਤੀ ਚੋਟੀ ਕ੍ਰਮ ਨੂੰ ਸਸਤੇ ਵਿਚ ਨਿਪਟਾ ਦੇਵੇਗਾ, ਜਿਸ ਨਾਲ ਭਾਰਤੀ ਟੀਮ ਦਬਾਅ ਵਿਚ ਆ ਜਾਵੇਗੀ ਪਰ ਭਾਰਤ ਦੇ ਕੋਲ ਚੋਟੀ ਕ੍ਰਮ ਵਿਚ ਸ਼ਾਨਦਾਰ ਬੱਲੇਬਾਜ਼ ਸਨ। ਉਸ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਪਾਕਿਸਤਾਨ ਨੇ ਉਸ ਮੈਚ ਵਿਚ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਗਲਤ ਫੈਸਲਾ ਕਰ ਲਿਆ ਸੀ। ਪਾਕਿਸਤਾਨ ਨੂੰ ਉਮੀਦ ਸੀ ਕਿ ਸ਼ੁਰੂਆਤ ਵਿਚ ਪਿਚ ਤੋਂ ਤੇਜ਼ ਗੇਂਦਬਾਜ਼ਾਂ ਨੂੰ ਮਦਦ ਮਿਲੇਗੀ ਅਤੇ ਟੀਮ ਇੰਡੀਆ ਦੇ ਸਲਾਮੀ ਬੱਲੇਬਾਜ਼ਾਂ ਨੂੰ ਜਲਦੀ ਪਵੇਲੀਅਨ ਭੇਜ ਕੇ ਦਬਾਅ ਬਣਾ ਲਵਾਂਗੇ।

ਭਾਰਤ ਕੋਲ ਸ਼ਾਨਦਾਰ ਸਲਾਮੀ ਜੋੜੀ
ਸਾਬਕਾ ਪਾਕਿ ਤੇਜ਼ ਗੇਂਦਬਾਜ਼ ਨੇ ਕਿਹਾ ਕਿ ਭਾਰਤ ਦੇ ਕੋਲ ਸ਼ਾਨਦਾਰ ਸਲਾਮੀ ਬੱਲੇਬਾਜ਼ ਸੀ। ਪਿਚ ਅਤੇ ਪਰੀਸਥਿਤੀਆਂ ਨੇ ਵੀ ਤੇਜ਼ ਗੇਂਦਬਾਜ਼ਾਂ ਦਾ ਸਾਥ ਨਹੀਂ ਦਿੱਤਾ ਅਤੇ ਭਾਰਤੀ ਬੱਲੇਬਾਜ਼ਾਂ ਨੇ ਗੇਂਦਬਾਜ਼ਾਂ ਨੂੰ ਹਾਵੀ ਹੋਣ ਦਾ ਮੌਕਾ ਨਹੀਂ ਦਿੱਤਾ। ਭਾਰਤ ਨੇ ਇੰਨਾ ਵੱਡਾ ਸਕੋਰ ਖੜਾ ਕਰ ਦਿੱਤਾ, ਜਿਸ ਨੂੰ ਹਾਸਲ ਕਰਨਾ ਪਾਕਿਸਤਾਨ ਲਈ ਕਾਫ਼ੀ ਮੁਸ਼ਕਿਲ ਹੋ ਗਿਆ। ਭਾਰਤ ਨੇ ਰੋਹਿਤ ਸ਼ਰਮਾ 113 ਗੇਂਦਾਂ ਵਿਚ 140 ਦੌੜਾਂ ਦੀ ਪਾਰੀ ਦੇ ਦਮ 'ਤੇ 50 ਓਵਰਾਂ ਵਿਚ 336 ਦੌੜਾਂ ਬਣਾਉਣ ਤੋਂ ਬਾਅਦ ਪਾਕਿਸਤਾਨ ਨੂੰ ਮੀਂਹ ਨਾਲ ਪ੍ਰਭਾਵਿਤ ਮੈਚ ਵਿਚ 40 ਓਵਰਾਂ ਵਿਚ 6 ਵਿਕਟਾਂ 'ਤੇ 212 ਦੌੜਾਂ ਹੀ ਬਣਾਉਣ ਦਿੱਤੀਆਂ। ਵਕਾਰ ਨੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਪਾਕਿ ਦਾ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਬੇਵਕੂਫੀ ਵਾਲਾ ਸੀ। ਉਸ ਪਿਚ 'ਤੇ ਪਹਿਲਾਂ ਬੱਲੇਬਾਜ਼ੀ ਕਰ ਵੱਡਾ ਸਕੋਰ ਬਣਾ ਕੇ ਦਬਾਅ ਬਣਾਉਣਾ ਚਾਹੀਦਾ ਸੀ। ਉਸ ਦਿਨ ਪਾਕਿਸਤਾਨ ਦੇ ਗੇਂਦਬਾਜਾਂ ਨੂੰ ਮਦਦ ਨਹੀਂ ਮਿਲੀ ਅਤੇ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਸੀ।

Ranjit

This news is Content Editor Ranjit