ਕ੍ਰਿਕਟ ਹੀ ਖੇਡ ਲੈਂਦੇ ਤਾਂ ਚੰਗਾ ਸੀ: ਪਾਕਿ ਹਾਕੀ ਕੋਚ

12/05/2018 3:33:46 PM

ਨਵੀਂ ਦਿੱਲੀ—ਇਕ ਜ਼ਮਾਨੇ 'ਚ ਮਸ਼ਹੂਰ ਰਹੀ ਪਾਕਿਸਤਾਨ ਹਾਕੀ ਟੀਮ ਹੁਣ ਆਪਣਾ ਬਜੂਦ ਬਣਾਈ ਰੱਖਣ ਲਈ ਜੂਝ ਰਹੀ ਹੈ ਅਤੇ ਓਲੰਪਿਕ ਚੈਂਪੀਅਨਜ਼ ਦੇ ਸਾਬਕਾ ਕਪਤਾਨ ਹਸਨ ਸਰਦਾਰ ਨੇ ਕਿਹਾ ਕਿ ਖੇਡ ਦੀ ਮੌਜੂਦਾ ਦਿਸ਼ਾ ਨੂੰ ਦੇਖਦੇ ਹੋਏ ਕ੍ਰਿਕਟ ਖੇਡਣਾ ਹੀ ਬਿਹਤਰ ਹੋਵੇਗਾ। ਪਾਕਿਸਤਾਨ ਦੀ 1982 ਵਿਸ਼ਵ ਕੱਪ ਅਤੇ 1984 ਓਲੰਪਿਕ ਸੋਨ ਤਮਗਾ ਜੇਤੂ ਟੀਮ ਦੇ ਮੈਂਬਰ ਰਹੇ ਸਰਦਾਰ ਨੇ ਕਿਹਾ ਕਿ ਕ੍ਰਿਕਟ ਦੇ ਵੱਧਦੇ ਕੱਦ ਅਤੇ ਪੀ.ਐੱਚ.ਐੈੱਫ. ਦੇ ਗੈਰ ਪੇਸ਼ੇਵਰ ਰਵੱਈਏ ਕਾਰਨ ਪਾਕਿਸਤਾਨ 'ਚ ਹਾਕੀ ਹੌਲੀ-ਹੌਲੀ ਖਤਮ ਹੁੰਦੀ ਜਾ ਰਹੀ ਹੈ। ਸਰਦਾਰ ਨੇ ਪ੍ਰੈੱਸ ਕਾਨਫਰੈਂਸ 'ਚ ਕਿਹਾ,' ਪਾਕਿਸਤਾਨ 'ਚ ਹੁਣ ਕੋਈ ਹਾਕੀ ਸੰਸਕ੍ਰਿਤੀ ਨਹੀਂ ਬਚੀ ਹੈ। ਹੁਣ ਲੋਕ ਕ੍ਰਿਕਟ ਨੂੰ ਜ਼ਿਆਦਾ ਪਸੰਦ ਕਰਦੇ ਹਨ ਅਤੇ ਦੇਖਦੇ ਹਨ। ਮੈਨੂੰ ਲੱਗਦਾ ਹੈ ਕਿ ਜੇਕਰ ਮੈਂ ਅਜੇ ਬੱਚਾ ਹੁੰਦਾ ਅਤੇ ਹਾਕੀ 'ਚ ਚੰਗਾ ਹੁੰਦਾ ਤਾਂ ਵੀ ਮੈਂ ਕ੍ਰਿਕਟ ਖੇਡਣਾ ਪਸੰਦ ਕਰਦਾ।'

ਵਿਸ਼ਵ ਕੱਪ ਖੇਡ ਰਹੀ ਪਾਕਿਸਤਾਨ ਟੀਮ ਦੇ ਮੈਨੇਜਰ ਸਰਦਾਰ ਨੇ ਕਿਹਾ ਕਿ ਪਾਕਿਸਤਾਨ ਹਾਕੀ 'ਚੋਂ ਪਿਛਲੇ ਕੁਝ ਸਾਲਾਂ ਤੋਂ ਕੋਈ ਰੋਲ ਮਾਡਲ ਨਹੀਂ ਨਿਕਲਿਆ ਹੈ। ਹੁਣ ਬੱਚੇ ਰੋਲ ਮਾਡਲ ਤਲਾਸ਼ਦੇ ਹਨ। ਉਨ੍ਹਾਂ ਨੂੰ ਰੋਲ ਮਾਡਲ ਚਾਹੀਦਾ ਹੈ ਜੋ ਹਾਕੀ 'ਚ ਪਿਛਲੇ ਕੁਝ ਸਮੇਂ ਤੋਂ ਨਹੀਂ ਮਿਲ ਰਿਹਾ। ਤਿੰਨ ਵਾਰ ਓਲੰਪਿਕ ਅਤੇ ਚਾਰ ਵਾਰ ਵਿਸ਼ਵ ਕੱਪ ਜਿੱਤ ਚੁੱਕੀ ਪਾਕਿਸਤਾਨ ਦੇ ਇਸ ਹਾਲਾਤ ਲਈ ਸਰਦਾਰ ਨੇ ਪਾਕਿਸਤਾਨ ਹਾਕੀ ਮਹਾਸੰਘ ਨੂੰ ਦੋਸ਼ੀ ਠਹਿਰਾਇਆ ਹੈ।

ਉਨ੍ਹਾਂ ਨੇ ਕਿਹਾ,' ਸਾਡਾ ਮਹਾਸੰਘ ਕਈ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਮਹਾਸੰਘ ਨਾਲ ਸਮੱਸਿਆ ਹੋਣ 'ਤੇ ਅਸਰ ਖਿਡਾਰੀਆਂ ਅਤੇ ਕੋਚਾਂ 'ਤੇ ਪੈਂਦਾ ਹੈ। ਅਸੀਂ ਕੋਚ ਰੋਲੇਂਟ ਓਲਟਮੇਂਸ ਨੂੰ ਵੀ ਇਸੇ ਦੇ ਚੱਲਦੇ ਗੁਆ ਦਿੱਤਾ। ਉਨ੍ਹਾਂ ਕਿਹਾ,' ਜੇਕਰ ਸਾਡੇ ਪ੍ਰਦਰਸ਼ਨ ਬਿਹਤਰ ਹੋਵੇਗਾ ਤਾਂ ਲੋਕ ਦੁਨੀਆ 'ਚ ਕਿਤੇ ਵੀ ਸਾਡਾ ਖੇਡ ਦੇਖਣ ਆਉਣਗੇ। ਸਾਨੂੰ ਨਿਰਪੱਖ ਥਾਵਾਂ 'ਤੇ ਖੇਡਣ ਤੋਂ ਵੀ ਕੋਈ ਪਰੇਸ਼ਾਨੀ ਨਹੀਂ ਹੈ। ਅਸੀਂ ਭਾਰਤ 'ਚ ਵੀ ਖੇਡਣ ਨੂੰ ਤਿਆਰ ਹਾਂ, ਜੇਕਰ ਉਹ ਪਾਕਿਸਤਾਨ ਨਹੀਂ ਆਉਣਾ ਚਾਹੁੰਦੇ ਤਾਂ ਅਸੀਂ ਭਾਰਤ ਜਾ ਕੇ ਖੇਡਣ ਲਈ ਤਿਆਰ ਹਾਂ।

suman saroa

This news is Content Editor suman saroa