ਹੁਣ ਪਾਕਿਸਤਾਨ ਦੀ ਫੁੱਟਬਾਲ ਟੀਮ ਨੂੰ ਇਹ ਖੁਬਸੂਰਤ ਮਹਿਲਾ ਦੇਵੇਗੀ ਕੋਚਿੰਗ (ਤਸਵੀਰਾਂ)

08/04/2017 1:28:03 PM

ਨਵੀਂ ਦਿਲੀ - ਹੁਣ ਪਾਕਿਸਤਾਨ ਦੇ ਪੁਰਸ਼ ਫੁੱਟਬਾਲ ਨੂੰ ਪਾਕਿਸਤਾਨ ਦੀ ਬੇਹੱਦ ਖੁਬਸੂਰਤ ਮਹਿਲਾਂ ਫੁੱਟਬਾਲ ਅਤੇ ਮੈਨੇਜਰ ਰਹੀ ਰਹੀਲਾ ਜਰਮੀਨ ਕੋਚਿੰਗ ਦੇਵੇਗੀ। ਪੁਰਸ਼ ਟੀਮ ਨੂੰ ਮਹਿਲਾ ਕੋਚ ਵੱਲੋਂ ਕੋਚਿੰਗ ਦੇਣਾ ਹੀ ਆਪਣੇ-ਆਪ 'ਚ ਇਕ ਦਿਲਚਸਪ ਗੱਲ ਹੈ ਪਰ ਇਹ ਪਾਕਿਸਤਾਨ 'ਚ ਹੋ ਰਿਹਾ ਹੈ, ਇਹ ਇਕ ਹੈਰਾਨ ਕਰਨ ਵਾਲੀ ਗੱਲ ਹੈ। ਪਾਕਿਸਤਾਨ ਦੀ ਮਹਿਲਾ ਫੁੱਟਬਾਲ ਟੀਮ ਦੀ ਮੈਨੇਜਰ ਰਹੀਨਾ ਜਰਮੀਨ ਨੂੰ ਪੁਰਸ਼ ਫੁੱਟਬਾਲ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਹੈ। 


ਖੇਡ ਦੇ ਨਾਲ-ਨਾਲ ਆਪਣੀ ਖੁਬਸੂਰਤੀ ਲਈ ਮਸ਼ਹੂਰ ਰਹੀਲਾ ਕਰਾਚੀ ਇਲੈਕਟ੍ਰਿਕ ਨਾਂ ਦੀ ਟੀਮ ਨੂੰ ਕੋਚਿੰਗ ਦੇਵੇਗੀ। ਇਸ ਤੋਂ ਪਹਿਲਾਂ ਉਹ ਜੂਨੀਅਰ ਪੱਧਰ ਦੇ ਲੜਕਿਆਂ ਨੂੰ ਕੋਚਿੰਗ ਦੇ ਚੁੱਕੀ ਹੈ। ਰਹੀਲਾ ਲੀਜਰ ਲੀਗ ਦੀ ਬ੍ਰੈਂਡ ਅੰਬੈਸਡਰ ਵੀ ਹੈ।

ਬਲੋਚਿਸਤਾਨ ਦੀ ਰਹਿਣ ਵਾਲੀ ਰਹੀਲਾ ਆਪਣੀਆਂ ਦੋ ਭੈਣਾਂ ਨਾਲ ਬਚਪਨ ਤੋਂ ਹੀ ਫੁੱਟਬਾਲ ਖੇਡਦੀ ਸੀ। ਬਚਪਨ 'ਚ ਉਨ੍ਹਾਂ ਕੋਲ ਖੇਡਣ ਲਈ ਮੈਦਾਨ ਨਹੀਂ ਸੀ ਤਾਂ ਉਹ ਆਪਣੀਆਂ ਭੈਣਾਂ ਨਾਲ ਗਰਲਜ਼ ਕਾਲਜ ਦੀ ਹਾਕੀ ਗਰਾਊਂਡ 'ਚ ਫੁੱਟਬਾਲ ਖੇਡਦੀ ਸੀ। 


ਰਹੀਲਾ ਨੂੰ ਕਈ ਵਿਦੇਸ਼ੀ ਫੁੱਟਬਾਲਰ ਪਸੰਦ ਹਨ, ਪਰ ਉਨ੍ਹਾਂ ਦੇ ਪਸੰਦੀਦਾ ਡੇਵਿਡ ਬੇਖਮ ਹੈ। ਰਹੀਲਾ ਸਾਊਥ ਏਸ਼ੀਆ ਦੀ ਪਹਿਲੀ ਮਹਿਲਾ ਹੈ ਜੋ ਪੁਰਸ਼ਾ ਦੀ ਕਿਸੇ ਟੀਮ ਨੂੰ ਕੋਚਿੰਗ ਦੇ ਰਹੀ ਹੈ।